ਪ੍ਰਸ਼ਨ 1. ਤੁਸੀਂ ਹਰ ਰੋਜ਼ ਕਿੰਨਾ ਸਮਾਂ ਟੈਲੀਵਿਜ਼ਨ ਦੇਖਦੇ ਹੋ?
ਉੱਤਰ :- ਮੈਂ ਦਿਨ ਵਿੱਚ ਇੱਕ ਘੰਟਾ ਟੈਲੀਵਿਜ਼ਨ ਦੇਖਦਾ ਹਾਂ।
ਪ੍ਰਸ਼ਨ 2. ਤੁਸੀਂ ਘਰ ਦੇ ਕੰਮ ਕਾਰ ਵਿੱਚ ਕੀ ਸਹਾਇਤਾ ਕਰਦੇ ਹੋ?
ਉੱਤਰ:- ਮੈਂ ਕੱਪੜੇ ਅਤੇ ਬਰਤਨ ਧੋਣ ਵਿੱਚ ਆਪਣੀ ਮਾਂ ਦੀ ਮੱਦਦ ਕਰਦਾ ਹਾਂ।
ਪ੍ਰਸ਼ਨ 3. ਤੁਸੀਂ ਆਪਣੇ ਦਾਦਾ-ਦਾਦੀ ਕੋਲ ਕਿੰਨਾ ਸਮਾਂ ਬਿਤਾਉਂਦੇ ਹੋ?
ਉੱਤਰ:- ਮੈਂ ਆਪਣਾ ਜ਼ਿਆਦਾਤਰ ਵਿਹਲਾ ਸਮਾਂ ਆਪਣੇ ਦਾਦਾ-ਦਾਦੀ ਨਾਲ ਬਿਤਾਉਂਦਾ ਹਾਂ।
ਪ੍ਰਸ਼ਨ 6. ਪਹਿਲੇ ਸਮਿਆਂ ਵਿਚ ਬੱਚਿਆਂ ਦੇ ਖਿਡੌਣੇ ਕਿਹੋ ਜਿਹੇ ਹੁੰਦੇ ਸਨ?
ਉੱਤਰ:- ਪੁਰਾਣੇ ਸਮਿਆਂ ਵਿੱਚ ਬੱਚਿਆਂ ਕੋਲ ਮਿੱਟੀ ਦੇ ਬਣੇ ਖਿਡੌਣੇ ਹੁੰਦੇ ਸਨ।
ਪ੍ਰਸ਼ਨ 7. ਹੁਣ ਦੇ ਨੌਜਵਾਨ ਅਤੇ ਬੱਚੇ ਕਿਹੜੀਆਂ ਸਹੂਲਤਾਂ ਚਾਹੁੰਦੇ ਹਨ?
ਉੱਤਰ :- ਉਹ ਕੰਪਿਊਟਰ, ਮੋਬਾਈਲ ਫ਼ੋਨ, ਮੋਟਰ ਸਾਈਕਲ ਆਦਿ ਰੱਖਣ ਦੇ ਚਾਹਵਾਨ ਹਨ।
ਪ੍ਰਸ਼ਨ 8. ਕੁਝ ਨੌਜਵਾਨ ਦੂਸਰੇ ਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ?
ਉੱਤਰ:- ਕੁਝ ਨੌਜਵਾਨ ਜ਼ਿਆਦਾ ਪੈਸਾ ਕਮਾਉਣ ਅਤੇ ਸਹੂਲਤਾਂ ਲੈਣ ਲਈ ਵਿਦੇਸ਼ ਜਾਣਾ ਚਾਹੁੰਦੇ ਹਨ।
ਪ੍ਰਸ਼ਨ 9. ਸਾਂਝੇ ਪਰਿਵਾਰ ਵਿੱਚ ਰਹਿਣ ਦੇ ਕੀ ਲਾਭ ਹਨ?
ਉੱਤਰ:- ਸਾਂਝੇ ਪਰਿਵਾਰਾਂ ਵਿੱਚ ਬੱਚੇ ਬਜ਼ੁਰਗਾਂ ਦਾ ਆਦਰ ਕਰਨਾ ਅਤੇ ਦੂਜਿਆਂ ਨਾਲ ਮਿਲ ਕੇ ਰਹਿਣਾ ਸਿੱਖਦੇ ਹਨ। ਸਾਂਝੇ ਪਰਿਵਾਰਾਂ ਵਿੱਚ ਬੱਚੇ ਸੁਰੱਖਿਅਤ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਵਧੀਆ ਹੁੰਦਾ ਹੈ ।
ਪ੍ਰਸ਼ਨ 10. ਸਮੇਂ ਦੇ ਬਦਲਣ ਨਾਲ ਪਰਿਵਾਰਾਂ ਵਿੱਚ ਕੀ ਤਬਦੀਲੀ ਆ ਰਹੀ ਹੈ?
ਉੱਤਰ: ਪੁਰਾਣੇ ਸਮਿਆਂ ਵਿੱਚ, ਲੋਕ ਸਾਂਝੇ ਪਰਿਵਾਰ ਵਿੱਚ ਰਹਿਣਾ ਪਸੰਦ ਕਰਦੇ ਸਨ ਜਿਸ ਵਿੱਚ ਮਾਤਾ-ਪਿਤਾ, ਦਾਦਾ-ਦਾਦੀ, ਚਾਚਾ-ਚਾਚੀ, ਭੈਣ-ਭਰਾ ਸਭ ਇਕੱਠੇ ਰਹਿੰਦੇ ਸਨ। ਪਰ ਅੱਜ ਕੱਲ੍ਹ ਲੋਕ ਇਕਹਿਰੇ ਪਰਿਵਾਰ ਵਿੱਚ ਰਹਿਣਾ ਪਸੰਦ ਕਰਦੇ ਹਨ।



No comments:
Post a Comment