A4

Friday, 29 March 2024

ਜਮਾਤ ਚੌਥੀ ਵਾਤਾਵਰਨ ਪਾਠ 16 ਪਾਣੀ ਦਾ ਸੰਜਮ

 ਪ੍ਰਸ਼ਨ 1. ਪੁਰਾਣੇ ਸਮੇਂ ਵਿੱਚ ਸਿੰਚਾਈ ਦਾ ਮੁੱਖ ਸਾਧਨ ਕੀ ਸੀ?

 ਉੱਤਰ: ਪੁਰਾਣੇ ਸਮੇਂ ਵਿੱਚ ਮੀਂਹ ਦਾ ਪਾਣੀ ਅਤੇ ਖੂਹ ਸਿੰਚਾਈ ਦੇ ਮੁੱਖ ਸਰੋਤ ਸਨ। 


ਪ੍ਰਸ਼ਨ 2. ਝੋਨੇ ਦੀ ਖੇਤੀ ਕਾਰਨ ਧਰਤੀ ਹੇਠਲੇ ਪਾਣੀ ਤੇ ਕੀ ਅਸਰ ਪਿਆ ਹੈ? 

ਉੱਤਰ : ਝੋਨੇ ਦੀ ਫ਼ਸਲ ਦੀ ਖੇਤੀ ਲਈ ਬਹੁਤ ਸਾਰੇ ਪਾਣੀ ਦੀ ਲੋੜ ਹੁੰਦੀ ਹੈ। ਇਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ। 


ਪ੍ਰਸ਼ਨ 3. ਅੱਜ-ਕੱਲ੍ਹ ਪੰਜਾਬ ਵਿੱਚ ਸਿੰਚਾਈ ਦਾ ਮੁੱਖ ਸਾਧਨ ਕੀ ਹੈ? 

ਉੱਤਰ: ਅੱਜ - ਕੱਲ੍ਹ  ਪੰਜਾਬ ਵਿੱਚ ਸਿੰਚਾਈ ਦਾ ਮੁੱਖ ਸਾਧਨ ਟਿਊਬਵੈੱਲ ਹੈ।


 ਪ੍ਰਸ਼ਨ 4. ਘਰਾਂ ਵਿੱਚ ਪਾਣੀ ਦੀ ਬੱਚਤ ਕਰਨ ਦਾ ਕੋਈ ਇੱਕ ਤਰੀਕਾ ਲਿਖੋ। 

ਉੱਤਰ : ਅਸੀਂ ਆਰ. ਓ.  ਫਿਲਟਰ ਦੇ ਵਿਅਰਥ ਪਾਣੀ ਨਾਲ ਭਾਂਡੇ ਧੋ ਸਕਦੇ ਹਾਂ। 


ਪ੍ਰਸ਼ਨ 5. ਖੇਤੀਬਾੜੀ  ਵਿੱਚ ਪਾਣੀ ਦੀ ਵਰਤੋਂ ਘੱਟ  ਕਰਨ ਲਈ ਕੀ ਕਰਨਾ ਚਾਹੀਦਾ ਹੈ ?

 ਉੱਤਰ: ਸਾਨੂੰ ਅਜਿਹੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਜਿਵੇਂ ਗੁਆਰ, ਜਵੀ, ਬਾਜਰਾ, ਛੋਲੇ ਆਦਿ। ਸਾਨੂੰ ਫ਼ਸਲਾਂ ਦੀ ਸਿੰਚਾਈ ਲਈ ਫ਼ੁਹਾਰੇ ਲਗਾਉਣੇ ਚਾਹੀਦੇ ਹਨ।


ਪ੍ਰਸ਼ਨ 6. ਘਰਾਂ ਵਿੱਚ ਸਬਮਰਸੀਬਲ ਪੰਪ ਲੱਗਣ ਕਾਰਨ ਪਾਣੀ ਦੀ ਵਰਤੋਂ 'ਤੇ ਕੀ ਅਸਰ ਪਿਆ ਹੈ? 

ਉੱਤਰ: ਇਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ। ਅਸੀਂ ਪਾਣੀ ਨੂੰ ਸਮਝਦਾਰੀ ਨਾਲ ਨਹੀਂ ਵਰਤ ਰਹੇ ਹਾਂ। ਅਸੀਂ ਬਹੁਤ ਸਾਰਾ ਪਾਣੀ ਬਰਬਾਦ ਕਰ ਰਹੇ ਹਾਂ।


 ਪ੍ਰਸ਼ਨ 7. ਅਸੀਂ ਸਮੁੰਦਰ ਦਾ ਪਾਣੀ ਘਰਾਂ ਵਿੱਚ ਕਿਉਂ ਨਹੀਂ ਵਰਤ ਸਕਦੇ?

 ਉੱਤਰ :  ਸਮੁੰਦਰ ਦੇ ਪਾਣੀ ਵਿੱਚ ਬਹੁਤ ਸਾਰੇ ਅਣਚਾਹੇ ਲੂਣ ਘੁਲ਼ ਜਾਂਦੇ ਹਨ। ਇਹ ਸਾਡੀ ਸਿਹਤ ਲਈ ਚੰਗੇ ਨਹੀਂ ਹੁੰਦੇ। 


ਪ੍ਰਸ਼ਨ 8. ਬੁਰਸ਼ ਕਰਨ/ਨਹਾਉਣ ਸਮੇਂ ਪਾਣੀ ਦੀ ਵਰਤੋਂ ਦਾ ਸਹੀ ਤਰੀਕਾ ਕੀ ਹੈ?

 ਉੱਤਰ : ਸਾਨੂੰ ਬਾਲਟੀ ਅਤੇ ਕੱਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਟੂਟੀ ਨੂੰ ਚੱਲਦੀ ਨਹੀਂ ਛੱਡਣਾ ਚਾਹੀਦਾ।


ਜਮਾਤ ਚੌਥੀ ਵਾਤਾਵਰਨ ਪਾਠ 16

ਜਮਾਤ ਚੌਥੀ ਵਾਤਾਵਰਨ ਪਾਠ 16 ਖ਼ਾਲੀ ਥਾਂਵਾਂ ਭਰੋ



No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...