ਪ੍ਰਸ਼ਨ 3. ਸੋਨੂੰ ਦੇ ਪਿਤਾ ਨੂੰ ਨਵੀਂ ਜਗ੍ਹਾ ‘ਤੇ ਕਿਉਂ ਆਉਣਾ ਪਿਆ?
ਉੱਤਰ :- ਕਿਉਂਕਿ ਸੋਨੂੰ ਦੇ ਪਿਤਾ ਜੀ ਦੀ ਬਦਲੀ ਨਵੇਂ ਬਣ ਰਹੇ ਥਰਮਲ ਪਲਾਂਟ ਵਿੱਚ ਹੋ ਗਈ ਸੀ ਜੋ ਉਸਦੇ ਘਰ ਤੋਂ ਦੂਰ ਸੀ। ਇਸ ਲਈ ਉਸਨੂੰ ਨਵੀਂ ਜਗ੍ਹਾ ਤੇ ਆਉਣਾ ਪਿਆ।
ਪ੍ਰਸ਼ਨ 4. ਪਰਵਾਸੀ ਕਿਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ?
ਉੱਤਰ:- ਦੂਜੇ ਰਾਜਾਂ ਤੋਂ ਕੰਮ ਦੀ ਭਾਲ ਵਿੱਚ ਆਉਣ ਵਾਲੇ ਲੋਕਾਂ ਨੂੰ ਪਰਵਾਸੀ ਕਿਹਾ ਜਾਂਦਾ ਹੈ।
ਪ੍ਰਸ਼ਨ 5. ਲੋਕਾਂ ਨੂੰ ਪਰਵਾਸ ਕਿਉਂ ਕਰਨਾ ਪੈਂਦਾ ਹੈ?
ਉੱਤਰ:- ਲੋਕ ਰੁਜ਼ਗਾਰ ਜਾਂ ਨੌਕਰੀ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਪਰਵਾਸ ਕਰਦੇ ਹਨ। ਕਈ ਵਾਰ ਹੜ੍ਹ, ਭੁਚਾਲ, ਸੋਕਾ ਵਰਗੀਆਂ ਕੁਦਰਤੀ ਆਫ਼ਤਾਂ ਵੀ ਲੋਕਾਂ ਦੇ ਪਰਵਾਸ ਦਾ ਕਾਰਨ ਬਣ ਜਾਂਦੀਆਂ ਹਨ।
ਪ੍ਰਸ਼ਨ 6.
ਪਰਵਾਸੀ ਲੋਕਾਂ ਦੇ ਬੱਚਿਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ?
ਉੱਤਰ : ਭਾਸ਼ਾ ਦੇ ਫ਼ਰਕ ਕਾਰਨ ਪਰਵਾਸੀਆਂ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।



No comments:
Post a Comment