A4

Monday, 25 March 2024

ਜਮਾਤ ਚੌਥੀ ਵਾਤਾਵਰਨ ਪਾਠ 20 ਜਾਣੋ ਆਪਣੀ (ਕਰੰਸੀ) ਮੁਦਰਾ ਨੂੰ

 ਪ੍ਰਸ਼ਨ 1.ਇਸ ਨੋਟ ਵਿੱਚ ਕਿੰਨੀਆਂ ਭਾਸ਼ਾਵਾਂ ਵਿੱਚ ਪੰਜ ਸੌ ਰੁਪਏ ਲਿਖਿਆ ਹੋਇਆ ਹੈ ? ਉੱਤਰ:- ਇਸ ਨੋਟ ਵਿੱਚ 17 ਭਾਸ਼ਾਵਾਂ ਵਿੱਚ  ਪੰਜ ਸੌ ਰੁਪਏ ਲਿਖਿਆ ਹੋਇਆ ਹੈ। 


ਪ੍ਰਸ਼ਨ 2. ਇਸ ਨੋਟ ਉੱਤੇ ਕਿਸ ਇਤਿਹਾਸਕ ਵਿਰਾਸਤ ਦੀ ਤਸਵੀਰ ਲੱਗੀ ਹੈ? 

ਉੱਤਰ :- ਇਸ ਨੋਟ ਉੱਤੇ 'ਲਾਲ ਕਿਲ੍ਹੇ' ਦੀ ਤਸਵੀਰ ਛਪੀ ਹੈ।


 ਪ੍ਰਸ਼ਨ 3. ਉਪਰੋਕਤ ਸਿੱਕਿਆਂ ਵਿੱਚੋਂ, ਤੁਸੀਂ ਕਿੰਨੇ ਸਿੱਕਿਆਂ ਨੂੰ ਪਛਾਣ ਸਕਦੇ ਹੋ? 

ਉੱਤਰ:- ਮੈਂ ਸਾਰੇ ਸਿੱਕਿਆਂ ਦੀ ਪਛਾਣ ਕਰ ਸਕਦਾ ਹਾਂ।


ਪ੍ਰਸ਼ਨ 4. ਇਨ੍ਹਾਂ ਸਿੱਕਿਆਂ ਉੱਪਰ ਕੀਮਤ ਤੋਂ ਇਲਾਵਾ ਹੋਰ ਕੀ ਅੰਕਿਤ ਹੈ?

ਉੱਤਰ:- ਇਨ੍ਹਾਂ ਸਿੱਕਿਆਂ ਉੱਪਰ ਕੀਮਤ ਤੋਂ ਇਲਾਵਾ ਟਕਸਾਲ ਦੇ ਚਿੰਨ੍ਹ, ਭਾਰਤੀ ਮੁਦਰਾ ਦਾ ਪ੍ਰਤੀਕ, ਨਿਰਮਾਣ ਦੇ ਸਾਲ, ਭਾਰਤ ਦਾ ਰਾਸ਼ਟਰੀ ਚਿੰਨ੍ਹ (ਤ੍ਰਿਮੂਰਤੀ) , ਦੇਸ ਦਾ ਨਾਂ ਭਾਰਤ ਆਦਿ ਅੰਕਿਤ ਹਨ।


ਪ੍ਰਸ਼ਨ 5. ਉਪਰੋਕਤ ਕਰੰਸੀ ਕਿਸ ਦੇਸ਼ ਦੀ ਹੈ। ਤੁਹਾਨੂੰ ਇਹ ਕਿੰਝ ਪਤਾ ਲੱਗਾ? 

ਉੱਤਰ:- ਉਪਰੋਕਤ ਕਰੰਸੀ ਭਾਰਤ ਦੀ ਹੈ । ਸਾਨੂੰ ਇਸ ਦਾ ਪਤਾ ਭਾਰਤ ਦੀਆਂ ਭਾਸ਼ਾਵਾਂ ਅਤੇ ਮਹਾਤਮਾ ਗਾਂਧੀ ਦੀ ਤਸਵੀਰ ਤੋਂ ਲੱਗਾ ਹੈ। ਇਸ ਤੋਂ ਬਿਨਾਂ ਨੋਟ 'ਤੇ ਭਾਰਤੀ ਰਿਜ਼ਰਵ ਬੈਂਕ ਅਤੇ  ਭਾਰਤ ਦਾ ਰਾਸ਼ਟਰੀ ਚਿੰਨ੍ਹ (ਤ੍ਰਿਮੂਰਤੀ) ਵੀ ਛਪਿਆ ਹੋਇਆ ਹੈ।


 ਪ੍ਰਸ਼ਨ 6. ਤੁਸੀਂ ਭਾਰਤੀ ਨੋਟਾਂ ਉੱਪਰ ਕਿਸ ਦੀ ਤਸਵੀਰ ਦੇਖਦੇ ਹੋ? 

ਉੱਤਰ: ਅਸੀਂ ਭਾਰਤੀ ਨੋਟਾਂ ਉੱਪਰ ਮਹਾਤਮਾ ਗਾਂਧੀ ਅਤੇ ਭਾਰਤ ਦੇ ਰਾਸ਼ਟਰੀ ਚਿੰਨ੍ਹ (ਤ੍ਰਿਮੂਰਤੀ) ਦੀ ਤਸਵੀਰ ਦੇਖਦੇ ਹਾਂ।


 ਪ੍ਰਸ਼ਨ 7. ਕੀ ਤੁਸੀਂ ਇਹਨਾਂ ਨੋਟਾਂ 'ਤੇ ਇਸ ਦੀ ਕੀਮਤ ਤੋਂ ਇਲਾਵਾ ਕੋਈ ਹੋਰ ਨੰਬਰ ਵੀ ਦੇਖ ਸਕਦੇ ਹੋ?

 ਉੱਤਰ: ਹਾਂ ਜੀ, ਹਰੇਕ ਨੋਟ 'ਤੇ ਇੱਕ ਸੀਰੀਅਲ ਨੰਬਰ ਵੀ ਪ੍ਰਿੰਟ ਹੁੰਦਾ ਹੈ। 


ਪ੍ਰਸ਼ਨ 8. ਕੀ ਦੋ ਨੋਟਾਂ ਦਾ ਇੱਕੋ ਨੰਬਰ ਹੋ ਸਕਦਾ ਹੈ?

 ਉੱਤਰ:- ਨਹੀਂ, ਦੋ ਨੋਟਾਂ ਦਾ ਇੱਕੋ ਨੰਬਰ ਨਹੀਂ ਹੋ ਸਕਦਾ।


ਪ੍ਰਸ਼ਨ  9. ਭਾਰਤ ਦੇ ਕਰੰਸੀ ਨੋਟ ਉੱਪਰ ਲਿਖੇ ਬੈਂਕ ਦਾ ਨਾਮ ਲਿਖੋ।

 ਉੱਤਰ:- ਭਾਰਤ ਦੇ ਕਰੰਸੀ ਨੋਟ ਉੱਪਰ ਭਾਰਤੀ ਰਿਜ਼ਰਵ ਬੈਂਕ ਲਿਖਿਆ ਹੁੰਦਾ ਹੈ।

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...