ਗਤੀਵਿਧੀ 1. ਹੇਠਾਂ ਦਿੱਤੇ ਚਿੱਤਰ ਵੇਖ ਕੇ ਵੱਖ ਵੱਖ ਕਾਰੀਗਰਾਂ ਦੇ ਨਾਮ ਲਿਖੋ।
ਪ੍ਰਸ਼ਨ 1. ਪੱਕੀ ਇਮਾਰਤ ਬਣਾਉਣ ਲਈ ਵਰਤੇ ਜਾਂਦੇ ਸਮਾਨ ਦੀ ਸੂਚੀ ਬਣਾਓ।
ਉੱਤਰ: ਪੱਕਾ ਘਰ ਬਣਾਉਣ ਲਈ ਸੀਮਿੰਟ, ਇੱਟਾਂ, ਰੇਤ, ਬੱਜਰੀ, ਲੋਹਾ, ਸਟੀਲ, ਪੱਥਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 2. ਰਾਜ ਮਿਸਤਰੀ ਕੀ ਕੀ ਕੰਮ ਕਰਦਾ ਹੈ?
ਉੱਤਰ: ਉਹ ਇੱਟਾਂ ਦੀ ਵਰਤੋਂ ਕਰਕੇ ਇਮਾਰਤਾਂ ਦਾ ਨਿਰਮਾਣ ਕਰਦਾ ਹੈ। ਉਹ ਪੱਥਰ, ਸੀਮਿੰਟ ਅਤੇ ਟਾਈਲਾਂ ਆਦਿ ਦੀ ਵਰਤੋਂ ਕਰਕੇ ਫ਼ਰਸ਼ ਬਣਾਉਂਦਾ ਹੈ ਅਤੇ ਪਲਸਤਰ ਕਰਦਾ ਹੈ।
ਪ੍ਰਸ਼ਨ 3. ਭੱਠਿਆਂ ਦੇ ਧੂੰਏਂ ਨਾਲ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਉੱਤਰ: ਭੱਠਿਆਂ ਦੇ ਧੂੰਏਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਭੱਠਿਆਂ ਦੇ ਆਲੇ-ਦੁਆਲੇ ਰੁੱਖ ਲਗਾ ਕੇ ਘੱਟ ਕੀਤਾ ਜਾ ਸਕਦਾ ਹੈ।
ਪ੍ਰਸ਼ਨ 6. ਤੁਸੀਂ ਕਿਹੜੇ ਕਿਹੜੇ ਪੁਲ ਦੇਖੇ ਹਨ? ਉਹਨਾਂ ਦੇ ਸਥਾਨ ਦਾ ਨਾਮ ਵੀ ਲਿਖੋ ।
ਉੱਤਰ: ਮੈਂ ਲੁਧਿਆਣਾ ਵਿੱਚ ਫਲਾਈ ਓਵਰ ਬ੍ਰਿਜ ਦੇਖਿਆ ਹੈ।
ਪ੍ਰਸ਼ਨ 7. ਫਲਾਈਓਵਰ ਬਣਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ?
ਉੱਤਰ: ਇਹ ਦਰਿਆਵਾਂ ਨੂੰ ਪਾਰ ਕਰਨ ਅਤੇ ਸੜਕਾਂ 'ਤੇ ਆਵਾਜਾਈ ਨੂੰ ਘੱਟ ਕਰਨ ਲਈ ਬਣਾਏ ਗਏ ਹਨ।




No comments:
Post a Comment