A4

Tuesday, 25 June 2024

ਜਮਾਤ ਪੰਜਵੀਂ ਵਾਤਾਵਰਨ ਪਾਠ 3 ਪਸੰਦ ਆਪੋ ਆਪਣੀ

 

ਜਮਾਤ ਪੰਜਵੀਂ ਵਾਤਾਵਰਨ ਪਾਠ 3 ਪਸੰਦ ਆਪੋ ਆਪਣੀ

ਜਮਾਤ ਪੰਜਵੀਂ ਵਾਤਾਵਰਨ ਪਾਠ 3 ਪਸੰਦ ਆਪੋ ਆਪਣੀ


3.) ਸਾਨੂੰ ਦੁੱਧ ਕਿਉਂ ਪੀਣਾ ਚਾਹੀਦਾ ਹੈ?

 ਉੱਤਰ:- ਦੁੱਧ ਵਿੱਚ ਸਰੀਰ ਲਈ ਲੋੜੀਂਦੇ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਸੰਤੁਲਿਤ ਖ਼ੁਰਾਕ ਕਿਹਾ ਜਾਂਦਾ ਹੈ। ਇਸ ਲਈ ਸਾਨੂੰ ਦੁੱਧ ਪੀਣਾ ਚਾਹੀਦਾ ਹੈ। 


4.) ਸਾਡੇ ਖਾਣ ਪੀਣ ਦੀਆਂ ਆਦਤਾਂ ਤੇ ਕਿਹੜੀਆਂ ਗੱਲਾਂ ਦਾ ਅਸਰ ਹੁੰਦਾ ਹੈ?

ਉੱਤਰ- ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਸਾਡੇ ਇਲਾਕੇ ਅਤੇ ਪਰਿਵਾਰਾਂ ਦੇ ਸੱਭਿਆਚਾਰ  ਬਹੁਤ ਪ੍ਰਭਾਵਿਤ ਕਰਦੇ ਹਨ।


5. ਖ਼ਾਲੀ ਥਾਵਾਂ ਭਰੋ:

1. ਹੈਲਨ ਕੈਲਰ ਦੇਖ ਅਤੇ ਸੁਣ ਨਹੀਂ ਸਕਦੀ ਸੀ।

2. ਛੂਹ ਕੇ ਪੜ੍ਹਨ ਵਾਲੀ ਲਿੱਪੀ ਨੂੰ ਬ੍ਰੇਲ ਲਿੱਪੀ ਕਹਿੰਦੇ ਹਨ।

3. ਪੋਲੀਓ ਦੀ ਬਿਮਾਰੀ ਕਾਰਨ ਬੱਚੇ ਚੱਲਣ ਫਿਰਨ ਤੋਂ ਅਸਮਰੱਥ ਹੋ ਜਾਂਦੇ ਸਨ।


ਪ੍ਰਸ਼ਨ 6. ਦੇਖ ਨਾ ਸਕਣ ਵਾਲੇ ਵਿਅਕਤੀਆਂ ਦੀਆਂ ਕਿਹੜੀਆਂ ਸ਼ਕਤੀਆਂ ਤੇਜ਼ ਹੁੰਦੀਆਂ ਹਨ ?

ਉੱਤਰ :- ਦੇਖ ਨਾ ਸਕਣ ਵਾਲੇ ਵਿਅਕਤੀਆਂ ਦੀਆਂ ਸੁਣਨ ਸ਼ਕਤੀਆਂ ਅਤੇ ਛੂਹ ਕੇ ਅਨੁਭਵ ਕਰਨ ਦੀਆਂ ਸ਼ਕਤੀਆਂ ਤੇਜ਼ ਹੁੰਦੀਆਂ ਹਨ।


7.) ਹੈਲਨ ਕੈਲਰ ਦੀ ਜ਼ਿੰਦਗੀ ਤੋਂ ਸਾਨੂੰ ਕਿਹੜੀ ਪ੍ਰੇਰਨਾ ਮਿਲਦੀ ਹੈ?

 ਉੱਤਰ: ਹੈਲਨ ਕੈਲਰ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਕਿਸੇ ਵੀ ਸਥਿਤੀ ਵਿੱਚ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਦ੍ਰਿੜ ਇਰਾਦੇ ਨਾਲ ਹਰ ਮੁਸ਼ਕਲ ਦਾ ਸਾਹਮਣਾ ਕਰਨਾ ਚਾਹੀਦਾ ਹੈ।

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...