A4

Wednesday, 11 December 2024

ਜਮਾਤ ਪੰਜਵੀਂ ਵਾਤਾਵਰਨ ਪਾਠ 4 ਮਿਹਨਤ ਨਾਲ ਸਫ਼ਲਤਾ

 

ਵੱਖ - ਵੱਖ ਖੇਡਾਂ ਨੂੰ ਦਰਸਾਉਂਦੇ ਚਿੱਤਰ :

 
1.) ਕ੍ਰਿਕਟ 2.) ਬੈਡਮਿੰਟਨ 3.) ਫੁੱਟਬਾਲ 4.) ਹਾਕੀ 5.) ਸਾਈਕਲਿੰਗ 6.) ਤੈਰਾਕੀ


ਖੇਡਾਂ ਜਿਨ੍ਹਾਂ ਵਿੱਚ ਖਿਡਾਰੀ ਇਕੱਲੇ ਤੌਰ 'ਤੇ ਭਾਗ ਲੈਂਦੇ  ਹਨ:

 
ਉਦਾਹਰਨ:
ਲੰਬੀ ਛਾਲ , ਬੈਡਮਿੰਟਨ, ਕੁਸ਼ਤੀ, ਸ਼ਤਰੰਜ, ਦੌੜਾਂ, ਸਾਈਕਲਿੰਗ


ਖੇਡਾਂ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਖਿਡਾਰੀ ਇੱਕ ਟੀਮ ਵਜੋਂ ਭਾਗ ਲੈਂਦੇ ਹਨ:

 ਹਾਕੀ, ਫੁੱਟਬਾਲ, ਕਬੱਡੀ, ਕ੍ਰਿਕਟ, ਖੋ-ਖੋ, ਬਾਸਕਟ ਬਾਲ 

 
1. ਸਹੀ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ:


ਹਾਕੀ ਅਤੇ ਕ੍ਰਿਕਟ ਅੰਤਰ- ਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ।


ਖੇਡਾਂ ਵਿੱਚ ਭਾਗ ਲੈਣ ਨਾਲ ਸਾਡੇ ਵਿੱਚ ਹੌਸਲਾ, ਮਿਹਨਤ , ਲਗਨ ਵਰਗੇ ਗੁਣ ਪੈਦਾ ਹੁੰਦੇ ਹਨ।


ਟੀਮ ਵਿੱਚ ਖੇਡਣ ਨਾਲ ਅਸੀਂ ਮਿਲਵਰਤਨ ਸਿੱਖਦੇ ਹਾਂ।


2.) ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ।


(ੳ) ਇਹਨਾਂ ਵਿੱਚੋਂ ਕਿਹੜੀ ਖੇਡ ਵਿੱਚ ਪੂਰੀ ਟੀਮ ਖੇਡਦੀ ਹੈ?

 
ਫ਼ੁੱਟਬਾਲ, ਗੋਲ਼ਾ ਸੁੱਟਣਾ, ਭਾਰ ਤੋਲਣਾ।

 
ਇਸ ਦਾ ਸਹੀ ਉੱਤਰ ਫ਼ੁੱਟਬਾਲ ਹੈ।


(ਅ) ਓਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਹੁੰਦੀਆਂ ਹਨ?

 
ਚਾਰ, ਪੰਜ, ਛੇ ।


ਇਸ ਦਾ ਸਹੀ ਉੱਤਰ ਚਾਰ ਹੈ।


(ੲ) ਵਿਲੱਖਣ ਪ੍ਰਤਿਭਾ ਵਾਲੇ ਖਿਡਾਰੀਆਂ ਲਈ ਕਿਹੜੀਆਂ ਖੇਡਾਂ ਦਾ ਆਯੋਜਨ ਹੁੰਦਾ ਹੈ?


ਉਲੰਪਿਕ, ਪੈਰਾ ਉਲੰਪਿਕ, ਕਾਮਨ ਵੈਲਥ।

 
ਇਸ ਦਾ ਸਹੀ ਉੱਤਰ ਪੈਰਾ ਉਲੰਪਿਕ ਹੈ।


iv.) ਖੇਡਣ ਨਾਲ਼-


ਸਮਾਂ ਖ਼ਰਾਬ ਹੁੰਦਾ ਹੈ ।
ਅਸੀਂ ਤੰਦਰੁਸਤ ਰਹਿੰਦੇ ਹਾਂ ।
ਅਸੀਂ ਬਿਮਾਰ ਹੋ ਜਾਂਦੇ ਹਾਂ।


ਇਸ ਦਾ ਸਹੀ ਉੱਤਰ ਹੈ: ਅਸੀਂ ਤੰਦਰੁਸਤ ਰਹਿੰਦੇ ਹਾਂ ।


3.) ਸਾਨੂੰ ਖੇਡਾਂ ਵਿਚ ਭਾਗ ਕਿਉਂ ਲੈਣਾ ਚਾਹੀਦਾ ਹੈ?
ਉੱਤਰ- ਖੇਡਾਂ ਵਿੱਚ ਭਾਗ ਲੈਣ ਨਾਲ ਕਈ ਗੁਣ ਪੈਦਾ ਹੁੰਦੇ ਹਨ ਜਿਵੇਂ ਕਿ ਹੌਂਸਲਾ, ਹਾਰ ਨੂੰ ਸਵੀਕਾਰਨਾ ,  ਮਿਹਨਤ ਅਤੇ ਲਗਨ ਆਦਿ। ਇਸ ਤੋਂ ਬਿਨਾਂ ਅਸੀਂ ਸਹਿਯੋਗ, ਮਿਲਵਰਤਨ ਅਤੇ ਤਾਲਮੇਲ ਆਦਿ ਸਿੱਖਦੇ ਹਾਂ।


4.) ਸਕੂਲੀ  ਖੇਡ ਪੱਧਰਾਂ ਦੇ ਨਾਮ ਲਿਖੋ।
ਉੱਤਰ:- ਸਕੂਲ ਪੱਧਰ ਦੀਆਂ ਖੇਡਾਂ ਤੋਂ ਬਾਅਦ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਰਾਜ ਪੱਧਰ, ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹੁੰਦੀਆਂ ਹਨ। ਫੁੱਟਬਾਲ, ਬੈਡਮਿੰਟਨ, ਹਾਕੀ ਆਦਿ ਸਕੂਲ ਪੱਧਰ ਦੀਆਂ ਖੇਡਾਂ ਹਨ।


5.) ਅੰਤਰਰਾਸ਼ਟਰੀ ਪੱਧਰ ਦੀਆਂ ਚਾਰ ਖੇਡਾਂ ਦੇ ਨਾਮ ਲਿਖੋ?
ਉੱਤਰ- ਫ਼ੁੱਟਬਾਲ, ਕ੍ਰਿਕਟ, ਹਾਕੀ ਅਤੇ ਟੈਨਿਸ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ।

 
6.) ਪੈਰਾ ਉਲੰਪਿਕ  ਖੇਡਾਂ ਤੋਂ  ਕੀ ਭਾਵ ਹੈ?
ਉੱਤਰ- ਪੈਰਾ ਉਲੰਪਿਕ ਖੇਡਾਂ ਵਿਲੱਖਣ ਪ੍ਰਤਿਭਾ ਵਾਲੇ ਖਿਡਾਰੀਆਂ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ।


7.) ਦਿਮਾਗੀ ਕਸਰਤ : ਟੀਮ ਬਣਾ ਕੇ ਖੇਡੀਆਂ ਜਾਂਦੀਆਂ ਖੇਡਾਂ-
1.) ਕ੍ਰਿਕਟ 2.) ਫੁੱਟਬਾਲ 3.) ਹਾਕੀ 4.) ਕਬੱਡੀ 5.) ਬਾਸਕਟ ਬਾਲ 6.) ਵਾਲੀਬਾਲ

 
8.) ਖ਼ਾਲੀ ਥਾਂਵਾਂ ਭਰੋ:
1. ਮਿਲਖ਼ਾ ਸਿੰਘ ਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਮਿਲਿਆ।
2. ਲਗਾਤਾਰ ਅਤੇ ਅਣਥੱਕ ਮਿਹਨਤ ਜੀਵਨ ਦੀ ਕਾਮਯਾਬੀ ਦਾ ਰਾਜ਼ ਹੈ।


9.) ਮਿਲਾਨ ਕਰੋ-
ਪੀ.ਟੀ. ਊਸ਼ਾ- ਉੱਡਣ ਪਰੀ
ਕਰਣਮ ਮਲੇਸ਼ਵਰੀ- ਭਾਰ ਤੋਲਣ
ਸਚਿਨ ਤੇਂਦੁਲਕਰ- ਮਾਸਟਰ ਬਲਾਸਟਰ
ਮੇਜਰ ਧਿਆਨ ਚੰਦ- ਹਾਕੀ ਦਾ ਜਾਦੂਗਰ


10.) ਜੀਵਨ ਦੇ ਹਰ ਖੇਤਰ ਵਿਚ ਕਾਮਯਾਬੀ ਦਾ ਕੀ ਰਾਜ਼ ਹੈ?
ਉੱਤਰ- ਨਿਰੰਤਰ ਅਤੇ ਅਣਥੱਕ ਮਿਹਨਤ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਰਾਜ਼ ਹੈ।

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...