ਪ੍ਰਸ਼ਨ 2.ਪੁਰਾਣੇ ਸਮਿਆਂ ਵਿੱਚ ਲੋਕ ਆਪਣਾ ਵਿਹਲਾ ਸਮਾਂ ਕਿਵੇਂ ਬਤੀਤ ਕਰਦੇ ਸਨ?
ਉੱਤਰ:- ਪੁਰਾਣੇ ਸਮਿਆਂ ਵਿੱਚ ਲੋਕ ਕੁਸ਼ਤੀ ਅਖਾੜੇ ਵਿੱਚ ਆਪਣਾ ਵਿਹਲਾ ਸਮਾਂ ਕੁਸ਼ਤੀ ਦਾ ਅਭਿਆਸ ਕਰਕੇ, ਬਾਜ਼ੀਗਰਾਂ ਦੇ ਸ਼ੋਅ, ਖੇਡ ਮੁਕਾਬਲੇ ਜਿਵੇਂ ਕਿ ਕਬੱਡੀ, ਰੱਸਾਕਸ਼ੀ, ਬੈਲ-ਗੱਡੀਆਂ ਦੀ ਦੌੜ ਆਦਿ ਦੇਖ ਕੇ ਬਿਤਾਉਂਦੇ ਸਨ।
ਪ੍ਰਸ਼ਨ 3.ਵਿਹਲੇ ਸਮੇਂ ਵਿੱਚ ਕੀ ਕੁੱਝ ਕੀਤਾ ਜਾ ਸਕਦਾ ਹੈ?
ਉੱਤਰ:- ਪੇਂਟਿੰਗ, ਬਾਗਬਾਨੀ, ਕਹਾਣੀਆਂ ਪੜ੍ਹਨਾ, ਯੋਗਾ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਨਾ, ਕਸਰਤ ਕਰਨਾ, ਖੇਡਾਂ ਖੇਡਣਾ, ਇਹ ਕੰਮ ਵਿਹਲੇ ਸਮੇਂ ਵਿੱਚ ਕੀਤੇ ਜਾ ਸਕਦੇ ਹਨ।
ਪ੍ਰਸ਼ਨ 4.ਕਿਹੜੇ-ਕਿਹੜੇ ਸ਼ੌਕ ਅੱਗੇ ਜਾ ਕੇ ਕਿੱਤਾ ਚੁਣਨ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ?
ਉੱਤਰ :ਖੇਡ, ਪੇਂਟਿੰਗ, ਕੁਕਿੰਗ, ਸਿਲਾਈ ਕਢਾਈ, ਸੰਗੀਤ ,ਲਿਖਣ ਦਾ ਸ਼ੌਕ ਆਦਿ ਨੂੰ ਕਿੱਤਾ ਬਣਾਇਆ ਜਾ ਸਕਦਾ ਹੈ।
ਪ੍ਰਸ਼ਨ 5. ਖ਼ਾਲੀ ਥਾਂਵਾਂ ਭਰੋ :
(ਉ) ਜ਼ਿਆਦਾ ਵੀਡੀਓ ਗੇਮ ਖੇਡਣ ਨਾਲ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ।
(ਅ) ਐਸਟਰੋਟਰਫ਼ ਮੈਦਾਨਾਂ ਵਿੱਚ ਪਲਾਸਟਿਕ ਦੇ ਘਾਹ ਦੀ ਪਰਤ ਵਿਛੀ ਹੁੰਦੀ ਹੈ।
(ੲ) ਗਤਕਾ ਆਪਣੀ ਰੱਖਿਆ ਕਰਨ ਲਈ ਸਿੱਖਿਆ ਜਾਂਦਾ ਹੈ।
(ਸ) ਖੇਡਣ ਨਾਲ ਸਾਡਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।
(ਹ) ਪੁਲਿਸ ਜਾਂ ਫ਼ੌਜ ਦੀ ਭਰਤੀ ਵੇਲੇ ਕੱਦ ਅਤੇ ਛਾਤੀ ਜ਼ਰੂਰ ਨਾਪੀ ਜਾਂਦੀ ਹੈ।
ਪ੍ਰਸ਼ਨ 6. ਸੁਨੀਲ ਦੇ ਸਕੂਲ ਵਿੱਚ ਉੱਚੀ ਅਤੇ ਲੰਮੀ ਛਾਲ ਦੇ ਮੁਕਾਬਲੇ ਹੁੰਦੇ ਹਨ। ਤੁਹਾਡੇ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ?
ਉੱਤਰ : ਸਾਡੇ ਸਕੂਲ ਵਿੱਚ ਰੱਸਾਕਸ਼ੀ, ਦੌੜਾਂ, ਖੋ-ਖੋ ਅਤੇ ਕਬੱਡੀ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
ਪ੍ਰਸ਼ਨ 7. ਤੁਸੀਂ ਕਿਸ ਖੇਡ ਵਿੱਚ ਹਿੱਸਾ ਲੈਂਦੇ ਹੋ?
ਉੱਤਰ : ਮੈਂ ਕਬੱਡੀ ਦੀ ਖੇਡ ਵਿੱਚ ਹਿੱਸਾ ਲੈਂਦਾ ਹਾਂ।
ਪ੍ਰਸ਼ਨ 8. ਐਸਟਰੋਟਰਫ਼ ਕੀ ਹੈ?
ਉੱਤਰ :- ਖੇਡ ਦੇ ਮੈਦਾਨ ਵਿੱਚ ਪਲਾਸਟਿਕ ਦੇ ਘਾਹ ਦੀ ਇੱਕ ਪਰਤ ਵਿਛਾਈ ਜਾਂਦੀ ਹੈ, ਜਿਸ ਨੂੰ ਐਸਟ੍ਰੋਟਰਫ ਕਿਹਾ ਜਾਂਦਾ ਹੈ।



No comments:
Post a Comment