A4

Friday, 28 February 2025

ਜਮਾਤ ਪੰਜਵੀਂ ਵਾਤਾਵਰਨ ਪਾਠ 11 ਵੰਨ ਸੁਵੰਨਾ ਭੋਜਨ

 

ਜਮਾਤ ਪੰਜਵੀਂ ਵਾਤਾਵਰਨ ਪਾਠ 11 ਵੰਨ ਸੁਵੰਨਾ ਭੋਜਨ
ਪ੍ਰਸ਼ਨ 1.ਕਿਸਾਨਾਂ ਨੂੰ ਨਵੇਂ ਬੀਜਾਂ ਸੰਬੰਧੀ ਜਾਣਕਾਰੀ ਕਿੱਥੋਂ ਮਿਲਦੀ ਹੈ?

ਉੱਤਰ : ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਨਵੇਂ ਬੀਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। 


ਪ੍ਰਸ਼ਨ 2.ਖੇਤੀ ਦੇ ਸਹਾਇਕ ਧੰਦਿਆਂ ਦੇ ਨਾਂ ਦੱਸੋ।

 ਉੱਤਰ: ਪਸ਼ੂ ਪਾਲਣ, ਮੱਛੀ ਪਾਲਣ, ਮਧੂ ਮੱਖੀ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਖੇਤੀਬਾੜੀ ਦੇ ਸਹਾਇਕ ਧੰਦੇ ਹਨ।


ਪ੍ਰਸ਼ਨ 3.ਕਿਸਾਨ ਔਰਤਾਂ ਕੀ-ਕੀ ਕੰਮ ਕਰਦੀਆਂ ਹਨ? 

 ਉਹ ਪਸ਼ੂਆਂ ਦੀ ਦੇਖਭਾਲ ਕਰਦੀਆਂ ਹਨ। ਉਹ ਅਚਾਰ, ਚਟਣੀ, ਮਸਾਲੇ ਅਤੇ ਮੁਰੱਬਾ ਬਣਾਉਂਦੀਆਂ ਅਤੇ ਵੇਚਦੀਆਂ ਹਨ। 


ਪ੍ਰਸ਼ਨ 4.ਦੂਜੇ ਰਾਜਾਂ ਦੇ ਕਿਸਾਨ ਫ਼ਸਲ ਤਬਾਹ ਹੋਣ ‘ਤੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਕੀ ਕਰਦੇ ਹਨ?

 ਉੱਤਰ: ਜਦੋਂ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ, ਤਾਂ ਇਹ ਕਿਸਾਨ ਪੰਜਾਬ ਜਾਂ ਹੋਰ ਰਾਜਾਂ ਵਿੱਚ ਖੇਤੀਬਾੜੀ ਜਾਂ ਹੋਰ ਨੌਕਰੀਆਂ ਕਰਕੇ ਆਪਣੀ ਰੋਟੀ ਕਮਾਉਂਦੇ ਹਨ।


ਕਿਰਿਆ 3. ਆਪਣੇ ਆਂਢ-ਗੁਆਂਢ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਪਤਾ ਕਰੋ ਕਿ ਉਹਨਾਂ ਨੂੰ ਖੇਤੀ ਦੇ ਕੰਮਾਂ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।

ਉੱਤਰ : ਉਨ੍ਹਾਂ ਨੂੰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਭਾਰੀ ਮੀਂਹ, ਸੋਕਾ, ਤੂਫ਼ਾਨ। 


ਪ੍ਰਸ਼ਨ 5.ਤੁਹਾਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ, ਜੋ ਤੁਹਾਡੀ ਸਿਹਤ ਲਈ ਫਾਇਦੇਮੰਦ ਹੋਣ?

ਉੱਤਰ :- ਸਾਨੂੰ ਸਿਹਤਮੰਦ ਰਹਿਣ ਲਈ ਦੁੱਧ, ਘਿਓ, ਮੱਖਣ, ਦਹੀਂ, ਅਨਾਜ, ਖੋਆ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...