A4

Friday, 7 February 2025

ਜਮਾਤ ਪੰਜਵੀਂ ਵਾਤਾਵਰਨ ਪਾਠ 6 ਧਰਤੀ ਸਾਡਾ ਵੀ ਘਰ ਵਰਕਸੀਟ ( ਪੰਜਾਬ ਸਕੂਲ ਸਿੱਖਿਆ ਬੋਰਡ)

 ਪ੍ਰਸ਼ਨ 1.

ਸਾਡੇ ਰਾਸ਼ਟਰੀ ਜਾਨਵਰ ਅਤੇ ਰਾਸ਼ਟਰੀ ਪੰਛੀ ਦਾ ਨਾਂ ਲਿਖੋ।

ਉੱਤਰ :ਰਾਸ਼ਟਰੀ ਜਾਨਵਰ – ਬਾਘ

ਰਾਸ਼ਟਰੀ ਪੰਛੀ – ਮੋਰ।


ਪ੍ਰਸ਼ਨ 2.

ਖ਼ਾਲੀ ਥਾਂਵਾਂ ਭਰੋ :

(ੳ) ਬਾਘ ਬਿੱਲੀ ਪਰਿਵਾਰ ਨਾਲ ਸੰਬੰਧਿਤ ਜੀਵ ਹੈ।

(ਅ) ਬਾਘ ਦੇ ਸਰੀਰ 'ਤੇ ਕਾਲੀਆਂ ਧਾਰੀਆਂ ਅਤੇ ਚੀਤੇ ਦੇ ਸਰੀਰ 'ਤੇ ਕਾਲੀਆਂ ਚਿੱਤੀਆਂ ਹੁੰਦੀਆਂ ਹਨ।

(ੲ) ਭਾਰਤ ਵਿੱਚ ਸੰਨ 2008 ਤੱਕ ਲਗਭਗ 1411 ਬਾਘ ਸਨ


ਪ੍ਰਸ਼ਨ 3.

ਖ਼ਾਲੀ ਥਾਂਵਾਂ ਭਰੋ :

(ੳ) ਬਾਘ ਬਿੱਲੀ ਪਰਿਵਾਰ ਨਾਲ ਸੰਬੰਧਿਤ ਜੀਵ ਹੈ।

(ਅ) ਬਾਘ ਦੇ ਸਰੀਰ 'ਤੇ ਕਾਲੀਆਂ ਧਾਰੀਆਂ ਅਤੇ ਚੀਤੇ ਦੇ ਸਰੀਰ 'ਤੇ ਕਾਲੀਆਂ ਚਿੱਤੀਆਂ ਹੁੰਦੀਆਂ ਹਨ।

(ੲ) ਭਾਰਤ ਵਿੱਚ ਸੰਨ 2008 ਤੱਕ ਲਗਭਗ 1411 ਬਾਘ ਸਨ

(ਸ) ਬਾਘ ਦਾ ਭਾਰ 300 ਕਿਲੋਗ੍ਰਾਮ ਤੱਕ ਹੋ ਸਕਦਾ ਹੈ।

(ਹ) ਬਿੱਲੀਆਂ ਨੂੰ ਮਿੱਠਾ ਸਵਾਦ ਮਹਿਸੂਸ ਨਹੀਂ ਹੁੰਦਾ।


ਪ੍ਰਸ਼ਨ 4.

ਹੇਠਾਂ ਦਿੱਤੇ ਬਾਘ ਰਿਜ਼ਰਵ ਦਾ ਸੰਬੰਧਿਤ ਰਾਜ ਨਾਲ ਮਿਲਾਣ ਕਰੋ :

ਉੱਤਰ:- 1. ਜਿਮ ਕਾਰਬੈਟ – ਉੱਤਰਾਖੰਡ 

2. ਸੁੰਦਰਵਨ –ਪੱਛਮੀ ਬੰਗਾਲ 

3. ਬਾਂਦੀਪੁਰ – ਕਰਨਾਟਕ

4. ਕਾਨ੍ਹਾ – ਮੱਧ ਪ੍ਰਦੇਸ਼



ਪ੍ਰਸ਼ਨ 5.

ਸਹੀ ਕਥਨ ਅੱਗੇ (✓) ਦਾ ਨਿਸ਼ਾਨ ਲਗਾਓ ਅਤੇ ਗਲਤ ਅੱਗੇ (✗) ਦਾ ਨਿਸ਼ਾਨ ਲਗਾਓ :

(ੳ) ਬਾਘ ਮਨੁੱਖ ਨਾਲੋਂ ਛੇ ਗੁਣਾ ਵੱਧ ਦੇਖ ਸਕਦਾ ਹੈ। ( ✓ )

(ਅ) ਬਿੱਲੀਆਂ ਨੀਂਦ ਸਮੇਂ ਆਲੇ-ਦੁਆਲੇ ਦੇ ਖ਼ਤਰੇ ਨੂੰ ਮਹਿਸੂਸ ਨਹੀਂ ਕਰ ਸਕਦੀਆਂ। ( × )

(ੲ) ਭੁਚਾਲ ਦੇ ਖ਼ਤਰੇ ਨੂੰ ਮਨੁੱਖ ਪੰਛੀਆਂ ਨਾਲੋਂ ਪਹਿਲਾਂ ਮਹਿਸੂਸ ਕਰ ਸਕਦੇ ਹਨ। ( × )

(ਸ) ਸਾਨੂੰ ਬਾਘ ਦੀ ਚਮੜੀ ਤੋਂ ਬਣੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ( ✓ )

(ਹ) ਬਾਘ ਆਪਣੀ ਆਵਾਜ਼ ਨੂੰ ਮੌਕੇ ਅਨੁਸਾਰ ਨਹੀਂ ਬਦਲ ਸਕਦਾ।( × )


ਪ੍ਰਸ਼ਨ 6.

ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਉਣ ਦਾ ਕੀ ਮਹੱਤਵ ਹੈ?

ਉੱਤਰ:- ਕਈ ਜਾਨਵਰਾਂ ਦੀਆਂ ਜਾਤੀਆਂ ਅਲੋਪ ਹੋ ਗਈਆਂ ਹਨ ਅਤੇ ਕਈ ਅਲੋਪ ਹੋਣ ਦੀ ਕਗਾਰ 'ਤੇ ਹਨ। ਅਤੇ ਇਸ ਲਈ ਮਨੁੱਖ ਜ਼ਿੰਮੇਵਾਰ ਹੈ। ਜਾਨਵਰਾਂ ਦੀ ਘਟਦੀ ਗਿਣਤੀ ਅਤੇ ਖ਼ਤਮ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਦਿਨ ਜਾਂ ਹਫ਼ਤੇ ਦਾ ਉਦੇਸ਼ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੈ। ਇਸ ਲਈ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਉਣ ਦੀ ਅਹਿਮ ਗੱਲ ਹੈ।


ਪ੍ਰਸ਼ਨ 7.

ਘਰੇਲੂ ਚਿੜੀ ਦੀ ਗਿਣਤੀ ਘਟਣ ਦਾ ਮੁੱਖ ਕਾਰਨ ਕੀ ਹੈ?

ਉੱਤਰ :ਘਰੇਲੂ ਚਿੜੀ ਦੀ ਗਿਣਤੀ ਘਟਣ ਦਾ ਮੁੱਖ ਕਾਰਨ ਇਨ੍ਹਾਂ ਦੇ ਨਿਵਾਸ ਸਥਾਨ ਦਾ ਨਸ਼ਟ ਹੋਣਾ ਹੈ । ਪਹਿਲਾਂ ਕੱਚੇ ਘਰਾਂ ਵਿੱਚ ਚਿੜੀਆਂ ਆਲ੍ਹਣੇ ਬਣਾ ਲੈਂਦੀਆਂ ਸਨ। ਹੁਣ ਤਾਂ ਵਧੇਰੇ ਘਰ ਪੱਕੇ ਹਨ। ਰੁੱਖਾਂ ਦੀ ਵੀ ਘਾਟ ਹੁੰਦੀ ਜਾ ਰਹੀ ਹੈ।


ਪ੍ਰਸ਼ਨ 8.

ਬਾਘ ਪਰਿਯੋਜਨਾ ਕੀ ਹੈ?

ਉੱਤਰ : ਬਾਘ ਪਰਿਯੋਜਨਾ 1 ਅਪ੍ਰੈਲ, 1973 ਨੂੰ ਸ਼ੁਰੂ ਕੀਤੀ ਗਈ। ਇਸਦਾ ਉਦੇਸ਼ ਟਾਈਗਰਾਂ ਦੇ ਸ਼ਿਕਾਰ ਕਰਨ ਤੇ ਰੋਕ ਲਾਉਣਾ ਅਤੇ ਉਨ੍ਹਾਂ ਦੇ ਰਹਿਣ ਲਈ ਸੁਰੱਖਿਅਤ ਇਲਾਕੇ ਦੀ ਨਿਸ਼ਾਨਦੇਹੀ ਕਰਨਾ ਹੈ।

ਪ੍ਰਸ਼ਨ 9.

ਬਾਘ ਅਤੇ ਚੀਤੇ ਵਿੱਚ ਕੀ ਅੰਤਰ ਹੈ?

ਉੱਤਰ : ਬਾਘ ਦੇ ਸਰੀਰ ‘ਤੇ ਕਾਲੀਆਂ ਧਾਰੀਆਂ ਅਤੇ ਚੀਤੇ ਦੇ ਸਰੀਰ ‘ਤੇ ਕਾਲੀਆਂ ਚਿੱਤੀਆਂ ਹੁੰਦੀਆਂ ਹਨ।


No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...