A4

Monday, 3 March 2025

ਪਾਠ 12 ਭੋਜਨ ਖਾਈਏ ਤੇ ਪਚਾਈਏ

 ਕਿਰਿਆ 2. ਵੱਖ – ਵੱਖ ਸਮੇਂ ‘ਤੇ ਖਾਧੇ ਉਨ੍ਹਾਂ ਭੋਜਨਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ ਹੈ।

ਉੱਤਰ : ਨਾਸ਼ਤਾ - ਦੁੱਧ, ਆਂਡਾ, ਦਹੀਂ।

 ਦੁਪਹਿਰ ਦਾ ਖਾਣਾ - ਮਟਰ, ਦਾਲਾਂ, ਸੋਇਆਬੀਨ, ਛੋਲੇ। 

ਰਾਤ ਦਾ ਖਾਣਾ - ਦਾਲ, ਮੀਟ, ਪਨੀਰ।


ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ : (ਊਰਜਾ, ਪਾਣੀ, ਵਿਟਾਮਿਨ ਡੀ, ਖਣਿਜ ਪਦਾਰਥ, ਪ੍ਰੋਟੀਨ)

(ੳ) ਪ੍ਰੋਟੀਨ ਸਰੀਰ ਬਣਾਉਣ ਵਾਲਾ ਪੋਸ਼ਕ ਤੱਤ ਹੈ।

(ਅ) ਦੰਦਾਂ, ਹੱਡੀਆਂ ਅਤੇ ਖ਼ੂਨ ਬਣਨ ਵਿੱਚ ਖਣਿਜ ਪਦਾਰਥ ਮਦਦ ਕਰਦੇ ਹਨ।

(ੲ) ਚਰਬੀ ਸਾਡੇ ਸਰੀਰ ਨੂੰ ਊਰਜਾ ਦਿੰਦੀ ਹੈ।

(ਸ) ਪਾਣੀ ਸਾਡੇ ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ।

(ਹ) ਵਿਟਾਮਿਨ ਡੀ ਸਾਨੂੰ ਸੂਰਜ ਦੀ ਰੌਸ਼ਨੀ ਵਿੱਚੋਂ ਮਿਲਦਾ ਹੈ।


ਪ੍ਰਸ਼ਨ 2. ਠੀਕ ਜਾਂ ਗਲਤ ਚੁਣੋ :

(ੳ) ਚਾਵਲ, ਕਣਕ ਅਤੇ ਆਲੂ ਵਿੱਚ ਵਿਟਾਮਿਨ ਹੁੰਦੇ ਹਨ।

ਗ਼ਲਤ 

(ਅ) ਮੋਟਾ ਆਹਾਰ ਸਰੀਰ ਵਿੱਚੋਂ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

ਸਹੀ 

(ੲ) ਖੰਡ ਅਤੇ ਸਟਾਰਚ ਮੁੱਖ ਕਾਰਬੋਹਾਈਡਰੇਟਸ ਹਨ।

ਸਹੀ 

(ਸ) ਵਿਟਾਮਿਨ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।

ਸਹੀ 

(ਹ) ਦੁੱਧ ਇੱਕ ਸੰਪੂਰਨ ਖ਼ੁਰਾਕ ਹੈ।

ਸਹੀ 


ਪ੍ਰਸ਼ਨ 3. ਸਾਨੂੰ ਭੋਜਨ ਖਾਣ ਦੀ ਜ਼ਰੂਰਤ ਕਿਉਂ ਪੈਂਦੀ ਹੈ? .

ਉੱਤਰ : ਭੋਜਨ ਸਾਡੇ ਸਰੀਰ ਨੂੰ ਊਰਜਾ ਦਿੰਦਾ ਹੈ। ਇਹ ਸਰੀਰ ਦੇ ਵਾਧੇ ਲਈ ਵੀ ਜ਼ਰੂਰੀ ਹੈ ਅਤੇ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। 


ਪ੍ਰਸ਼ਨ 4. ਊਰਜਾ ਦੇਣ ਵਾਲੇ ਭੋਜਨ ਵਿੱਚ ਕਿਹੜੇ- ਕਿਹੜੇ ਪੋਸ਼ਕ ਤੱਤ ਹਨ?

  ਉੱਤਰ: ਕਾਰਬੋਹਾਈਡਰੇਟ ਅਤੇ ਚਰਬੀ ਊਰਜਾ ਦੇਣ ਵਾਲੇ ਪੋਸ਼ਕ ਤੱਤ ਹਨ।


ਪ੍ਰਸ਼ਨ 5. ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਦੇ ਵੱਖ – ਵੱਖ ਸੋਮੇ ਲਿਖੋ।

ਉੱਤਰ: ਅੰਡੇ, ਦੁੱਧ, ਮੱਛੀ, ਮੀਟ, ਪਨੀਰ, ਮਟਰ, ਦਾਲਾਂ ਆਦਿ ਪ੍ਰੋਟੀਨ ਦੇ ਮੁੱਖ ਸਰੋਤ ਹਨ ਜੋ ਸਾਡੇ ਸਰੀਰ ਦੇ ਵਾਧੇ ਲਈ ਜ਼ਰੂਰੀ ਹਨ।


ਕਿਰਿਆ 1. ਜੀਭ ਨਾਲ ਵੱਖ – ਵੱਖ ਭੋਜਨਾਂ ਦਾ ਸਵਾਦ ਲੈ ਕੇ ਉਹਨਾਂ ਦਾ ਨਾਮ ਅਤੇ ਸਵਾਦ ਲਿਖੋ।

ਉੱਤਰ :ਹਲਵਾ, ਖੀਰ, ਜਲੇਬੀ- ਮਿੱਠਾ 

ਦਾਲ, ਪਕੌੜਾ, ਸਮੋਸਾ - ਨਮਕੀਨ

 ਨਿੰਬੂ, ਚਟਣੀ, ਮੌਸੰਮੀ - ਖੱਟਾ 

ਕਰੇਲਾ , ਮਿਰਚ - ਕੌੜਾ 


ਕਿਰਿਆ 2. ਮਨੁੱਖ ਦੀ ਪਾਚਣ – ਪ੍ਰਣਾਲੀ ਦੇ ਅੰਗਾਂ ਦੇ ਨਾਂ ਲਿਖੋ।

 ਉੱਤਰ : 1. ਮੂੰਹ 2. ਗ੍ਰਸਨੀ ( ਫੇਰਿੰਕਸ ) 3. ਗ੍ਰਾਸ ਨਲੀ ( ਇਸੋਫੇ਼ਗਸ ) 4. ਪੇਟ 5. ਛੋਟੀ ਆਂਦਰ 6. ਵੱਡੀ ਅੰਤੜੀ 7. ਮਲ ਥੈਲੀ ( ਰੈਕਟਮ ) 8. ਮਲ ਦੁਆਰ ( ਗੁੱਦਾ )


ਪ੍ਰਸ਼ਨ 6. ਭੋਜਨ ਹੌਲੀ – ਹੌਲੀ ਚਬਾ ਕੇ ਖਾਣਾ ਕਿਉਂ ਜ਼ਰੂਰੀ ਹੈ?

ਉੱਤਰ : ਜਦੋਂ ਅਸੀਂ ਭੋਜਨ ਨੂੰ ਹੌਲੀ-ਹੌਲੀ ਖਾਂਦੇ ਹਾਂ ਤਾਂ ਇਹ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ। ਲਾਰ ਜੀਭ ਰਾਹੀਂ ਸਾਡੇ ਭੋਜਨ ਨਾਲ ਰਲ 

ਜਾਂਦੀ ਹੈ, ਜਿਸ ਨਾਲ ਭੋਜਨ ਪਚਣਯੋਗ ਬਣ ਜਾਂਦਾ ਹੈ।


ਜਮਾਤ ਪੰਜਵੀਂ ਵਾਤਾਵਰਨ ਪਾਠ 12 ਭੋਜਨ ਖਾਈਏ ਤੇ ਪਚਾਈਏ

ਪ੍ਰਸ਼ਨ 8. ਸਹੀ ਕਥਨ ਅੱਗੇ (✓) ਅਤੇ ਗਲਤ ਤੇ (✗) ਦਾ ਨਿਸ਼ਾਨ ਲਗਾਓ :

(ੳ) ਸਰੀਰ ਨੂੰ ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ ਊਰਜਾ ਚਰਬੀ ਤੋਂ ਮਿਲਦੀ ਹੈ।(✓)

(ਅ) ਸਾਨੂੰ ਭੋਜਨ ਚਬਾ ਕੇ ਹੌਲੀ – ਹੌਲੀ ਖਾਣਾ ਚਾਹੀਦਾ ਹੈ।(✓)

(ਏ) ਅਣਪਚਿਆ ਭੋਜਨ ਮਲ – ਦੁਆਰ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ।(✓)

(ਸ) ਸਾਨੂੰ ਹਰ ਰੋਜ਼ 8 – 10 ਗਲਾਸ ਪਾਣੀ ਪੀਣਾ ਚਾਹੀਦਾ ਹੈ।(✓)

(ਹ) ਮੂੰਹ ਵਿਚਲੀ ਲਾਰ ਭੋਜਨ ਨੂੰ ਸਖ਼ਤ ਕਰ ਦਿੰਦੀ ਹੈ।(×) 





No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...