ਪ੍ਰਸ਼ਨ 1. ਸਰੀਰ ਵਿੱਚ ਖੂਨ ਦੀ ਕਮੀ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ?
ਉੱਤਰ: ਸਰੀਰ ਵਿੱਚ ਖੂਨ ਦੀ ਕਮੀ ਕਾਰਨ ਅਨੀਮੀਆ ਨਾਂ ਦਾ ਰੋਗ ਹੋ ਜਾਂਦਾ ਹੈ।
ਪ੍ਰਸ਼ਨ 2. ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਨਾ ਮਿਲਣ ਤੇ, ਹੋਣ ਵਾਲੇ ਕੁੱਝ ਤਰੁਟੀ ਰੋਗਾਂ ਦੇ ਨਾਂ ਲਿਖੋ।
ਉੱਤਰ: ਜੇਕਰ ਬੱਚਿਆਂ ਨੂੰ ਬਚਪਨ ਵਿੱਚ ਮਾਂ ਦੇ ਦੁੱਧ ਤੋਂ ਛੁਡਾਇਆ ਜਾਂਦਾ ਹੈ ਤਾਂ ਉਨ੍ਹਾਂ ਵਿੱਚ ਪ੍ਰੋਟੀਨ-ਊਰਜਾ ਕੁਪੋਸ਼ਣ ਦੀ ਬਿਮਾਰੀ ਪਾਈ ਜਾਂਦੀ ਹੈ।
ਪ੍ਰਸ਼ਨ 3.ਠੀਕ ਜਾਂ ਗਲਤ ਚੁਣੋ :
(ੳ) ਵਿਟਾਮਿਨ ਏ ਦੀ ਕਮੀ ਨਾਲ ਅੰਧਰਾਤਾ ਹੋ ਜਾਂਦਾ ਹੈ।(✓)
(ਅ) ਪੋਸ਼ਕ ਤੱਤ ਲੋਹੇ ਦੀ ਕਮੀ ਕਾਰਨ ਅਨੀਮੀਆ ਹੋ ਜਾਂਦਾ ਹੈ।(✓)
(ੲ) ਖੱਟੇ ਫਲਾਂ ਵਿੱਚ ਵਿਟਾਮਿਨ ਡੀ ਹੁੰਦਾ ਹੈ।(×)
(ਸ) ਗਿੱਲੜ੍ਹ ਰੋਗ ਕਾਰਨ ਲੱਤਾਂ ਸੁੱਜ ਜਾਂਦੀਆਂ ਹਨ।(×)
(ਹ) ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖ਼ੁਰਾਕ ਹੈ।(✓)
ਪ੍ਰਸ਼ਨ 4. ਖ਼ਾਲੀ ਥਾਂਵਾਂ ਭਰੋ :
(ਦੁੱਧ, ਸਮੁੰਦਰੀ ਭੋਜਨ, ਆਇਓਡੀਨ, ਵਿਟਾਮਿਨਸੀ, ਹੱਡੀਆਂ)
(ੳ) ਰਿਕੇਟਸ ਅਤੇ ਕਵਾਸ਼ੀਅਰਕਰ ਹੱਡੀਆਂ ਦੇ ਰੋਗ ਹਨ !
(ਅ) ਵਿਟਾਮਿਨ-ਸੀ ਦੀ ਘਾਟ ਕਾਰਨ ਮਸੂੜਿਆਂ ਵਿੱਚੋਂ ਖੂਨ ਆਉਂਦਾ ਹੈ।
(ੲ) ਗਿੱਲੜ੍ਹ ਰੋਗ ਆਇਓਡੀਨ ਦੀ ਕਮੀ ਕਾਰਨ ਹੁੰਦਾ ਹੈ।
(ਸ) ਆਇਓਡੀਨ ਦੀ ਕਮੀ ਸਮੁੰਦਰੀ ਭੋਜਨ ਨਾਲ ਪੂਰੀ ਕੀਤੀ ਜਾਂਦੀ ਹੈ।
ਪ੍ਰਸ਼ਨ 5. ਤਰੁਟੀ ਰੋਗ ਕੀ ਹੁੰਦੇ ਹਨ?
ਉੱਤਰ : ਸਰੀਰ ਵਿੱਚ ਕਿਸੇ ਜ਼ਰੂਰੀ ਪੋਸ਼ਕ ਤੱਤ ਦੀ ਕਮੀ ਕਾਰਨ ਹੋਣ ਵਾਲੇ ਰੋਗ ਨੂੰ ਤਰੁਟੀ ਰੋਗ ਕਿਹਾ ਜਾਂਦਾ ਹੈ ਜਿਵੇਂ-ਲੋਹੇ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਹੈ।
ਪ੍ਰਸ਼ਨ 6. ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਪੋਸ਼ਕ ਤੱਤ ਹੁੰਦੇ ਹਨ?
ਉੱਤਰ : ਸੰਤੁਲਿਤ ਭੋਜਨ ਵਿੱਚ ਸਾਰੇ ਹੀ ਪੋਸ਼ਕ ਤੱਤ ਹੁੰਦੇ ਹਨ, ਜਿਵੇਂ-ਚਰਬੀ, ਕਾਰਬੋਹਾਈਡਰੇਟਸ, ਪ੍ਰੋਟੀਨ, ਵਿਟਾਮਿਨ, ਖਣਿਜ ਆਦਿ।
ਪ੍ਰਸ਼ਨ 7. ਨਹੁੰਆਂ ਵਿੱਚ ਧੱਬੇ ਕਿਹੜੇ ਰੋਗ ਦੀ ਨਿਸ਼ਾਨੀ ਹੈ?
ਉੱਤਰ : ਨਹੁੰਆਂ ਉੱਤੇ ਚਿੱਟੇ ਧੱਬੇ ਅਨੀਮੀਆ ਦਾ ਲੱਛਣ ਹਨ।
ਸਵਾਲ 8. ਇਸ ਪਾਠ ਵਿੱਚ ਪੜ੍ਹੇ ਤਰੁੱਟੀ ਰੋਗਾਂ ਸੰਬੰਧੀ ਹੇਠਾਂ ਲਿਖਿਆ ਖਾਕਾ ਪੂਰਾ ਕਰੋ।
ਉੱਤਰ: ਰੋਗਾਂ ਦੇ ਨਾਂ - ਕਿਸ ਤੱਤ ਦੀ ਕਮੀ ਕਾਰਨ - ਮੁੱਖ ਲੱਛਣ
ਅੰਧਰਾਤਾ - ਵਿਟਾਮਿਨ ਏ - ਕਮਜ਼ੋਰ ਨਜ਼ਰ
ਸਕਰਵੀ - ਵਿਟਾਮਿਨ ਸੀ - ਮਸੂੜਿਆਂ ਵਿੱਚ ਸੋਜ ਅਤੇ ਖੂਨ ਵਗਣਾ
ਗਿੱਲੜ੍ਹ - ਆਇਓਡੀਨ - ਗਲੇ ਦੇ ਹੇਠਲੇ ਹਿੱਸੇ 'ਤੇ ਸੋਜ
ਅਨੀਮੀਆ - ਆਇਰਨ - ਨਹੁੰਆਂ ਉੱਤੇ ਚਿੱਟੇ ਧੱਬੇ
ਰਿਕੇਟਸ - ਵਿਟਾਮਿਨ ਡੀ - ਕਮਜ਼ੋਰ ਹੱਡੀਆਂ
No comments:
Post a Comment