A4

Friday, 7 March 2025

ਜਮਾਤ ਪੰਜਵੀਂ ਵਾਤਾਵਰਨ ਪਾਠ 14 ਕੀਟ ਆਹਾਰੀ ਪੌਦੇ

 ਪ੍ਰਸ਼ਨ 1. ਭੋਜਨ ਲੜੀ ਕੀ ਹੁੰਦੀ ਹੈ?

 ਉੱਤਰ: ਕੁਦਰਤ ਵਿੱਚ ਭੋਜਨ ਲੜੀ ਵੱਖ-ਵੱਖ ਜਾਨਵਰਾਂ ਦੁਆਰਾ ਬਣਾਈ ਜਾਂਦੀ ਹੈ; ਇੱਕ ਜਾਨਵਰ ਦੂਜੇ ਜਾਨਵਰ ਨੂੰ ਖਾਂਦਾ ਹੈ ਅਤੇ ਬਦਲੇ ਵਿੱਚ ਦੂਜਾ ਜਾਨਵਰ ਇਸਨੂੰ ਖਾਂਦਾ ਹੈ। ਇਸ ਤਰ੍ਹਾਂ ਪੌਸ਼ਟਿਕ ਤੱਤ ਅਤੇ ਊਰਜਾ ਇੱਕ ਜੀਵ ਵਿੱਚੋਂ ਦੂਜੇ ਜੀਵ ਵਿੱਚ ਚਲੇ ਜਾਂਦੇ ਹਨ। 


ਕਿਰਿਆ 2. ਆਪਣੇ ਆਲੇ – ਦੁਆਲੇ ਮਿਲਦੇ ਜੀਵਾਂ ਨੂੰ ਧਿਆਨ ਨਾਲ ਦੇਖੋ , ਅਤੇ ਉਨ੍ਹਾਂ ਦੇ ਇੱਕ ਦੂਜੇ ਨੂੰ ਖਾਣ ਅਤੇ ਖਾਧੇ ਜਾਣ ਦੇ ਸੰਬੰਧਾਂ ਅਨੁਸਾਰ ਇੱਕ ਭੋਜਨ ਲੜੀ ਬਣਾਓ।

ਉੱਤਰ : 1. ਅਨਾਜ → ਚੂਹੇ → ਉੱਲੂ

 2. ਘਾਹ → ਖਰਗੋਸ਼ → ਬਘਿਆੜ → ਸ਼ੇਰ 

3 ਘਾਹ → ਕੀੜੇ → ਡੱਡੂ → ਸੱਪ → ਗਿਰਝ


ਕਿਰਿਆ 3.

ਜੇਕਰ ਕਿਸੇ ਭੋਜਨ ਲੜੀ ਵਿਚਲਾ ਕੋਈ ਜੀਵ ਅਲੋਪ ਹੋ ਜਾਵੇ ਤਾਂ ਸੋਚੋ ਭੋਜਨ ਲੜੀ ਵਿਚਲੇ ਬਾਕੀ ਜੀਵਾਂ ਨਾਲ ਕੀ ਵਾਪਰੇਗਾ? ਇਸ ਸੰਬੰਧੀ ਜਮਾਤ ਵਿਚ ਚਰਚਾ ਕਰੋ ਅਤੇ ਹੇਠਾਂ ਲਿਖੋ।

ਉੱਤਰ : ਘਾਹ, ਕੀੜੇ, ਡੱਡੂ, ਸੱਪ ਅਤੇ ਗਿਰਝਾਂ ਵਾਲੀ ਇੱਕ ਭੋਜਨ ਲੜੀ 'ਤੇ ਵਿਚਾਰ ਕਰੋ। ਮੰਨ ਲਓ ਕਿ ਕਿਸੇ ਕਾਰਨ ਕਰਕੇ ਸਾਰੇ ਸੱਪ ਅਲੋਪ ਹੋ ਗਏ। ਫਿਰ ਗਿਰਝਾਂ ਦਾ ਭੋਜਨ ਕੀ ਹੋਵੇਗਾ? ਇਸ ਤਰ੍ਹਾਂ ਭੋਜਨ ਦੀ ਉਪਲਬਧਤਾ ਨਾ ਹੋਣ ਕਾਰਨ ਸਾਰੇ ਗਿਰਝ ਜਲਦੀ ਹੀ ਮਰ ਜਾਣਗੇ। ਹੁਣ ਕੋਈ ਵੀ ਜਾਨਵਰ ਨਹੀਂ ਹੋਵੇਗਾ ਜੋ ਡੱਡੂ ਨੂੰ ਖਾਵੇਗਾ। ਡੱਡੂਆਂ ਦੀ ਆਬਾਦੀ ਵਧੇਗੀ, ਉਹ ਸਾਰੇ ਕੀੜੇ-ਮਕੌੜੇ ਖਾ ਜਾਣਗੇ ਅਤੇ ਫਿਰ ਡੱਡੂਆਂ ਲਈ ਕੁਝ ਵੀ ਨਹੀਂ ਬਚੇਗਾ, ਅੰਤ ਵਿੱਚ ਡੱਡੂ ਮਰ ਜਾਣਗੇ।


ਪ੍ਰਸ਼ਨ 2. ਭੋਜਨ ਜਾਲ ਕੀ ਹੁੰਦਾ ਹੈ? 

ਉੱਤਰ: ਜਦੋਂ ਕਈ ਭੋਜਨ ਲੜੀਆਂ ਇੱਕ ਦੂਜੇ ਨਾਲ ਜੁੜ ਜਾਂਦੀਆਂ ਹਨ ਤਾਂ ਉਹ ਇੱਕ ਭੋਜਨ ਜਾਲ ਬਣਾਉਂਦੀਆਂ ਹਨ। 


ਕਿਰਿਆ 5. ਗਮਲੇ ਵਿੱਚ ਲੱਗਿਆ ਇੱਕ ਪੌਦਾ ਲਓ। ਉਸਨੂੰ ਇੱਕ ਗੱਤੇ ਦੇ ਡੱਬੇ ਵਿੱਚ ਰੱਖੋ ਜਿਸ ਵਿੱਚ ਇੱਕ ਪਾਸੇ ਸੁਰਾਖ ਕੀਤਾ ਹੋਵੇ। ਕੁੱਝ ਦਿਨਾਂ ਬਾਅਦ ਪੌਦੇ ਵਿੱਚ ਆਈਆਂ ਤਬਦੀਲੀਆਂ ਨੋਟ ਕਰੋ।

ਉੱਤਰ : ਪੌਦਾ ਰੌਸ਼ਨੀ ਵੱਲ ਝੁਕਦਾ ਹੈ, ਇਸ ਲਈ ਪੌਦਾ ਸੁਰਾਖ਼ ਵੱਲ ਝੁਕ ਜਾਵੇਗਾ ।


ਪ੍ਰਸ਼ਨ 3.

ਖ਼ਾਲੀ ਥਾਂਵਾਂ ਭਰੋ :

(ਗਲੇ – ਸੜੇ, ਕਾਰਬਨ – ਡਾਈਆਕਸਾਈਡ, ਭੋਜਨ ਜਾਲ, ਹਰੇ, ਸੂਰਜ, ਭੋਜਨ – ਲੜੀ, ਘੜਾ – ਬੂਟੀ, ਸਨਡਿਊ).


(ੳ) ਭੋਜਨ – ਜਾਲ ਵਿੱਚ ਇੱਕ ਜੀਵ, ਕਈ ਜੀਵਾਂ ਨੂੰ ਖਾ ਸਕਦਾ ਹੈ।

(ਅ) ਭੋਜਨ – ਲੜੀ ਵਿੱਚ ਇੱਕ ਜੀਵ, ਇੱਕ ਜੀਵ ਨੂੰ ਹੀ ਖਾਂਦਾ ਹੈ।

(ੲ) ਹਰੇ ਪੌਦੇ ਸੂਰਜ ਦੀ ਰੋਸ਼ਨੀ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਹਨ।

(ਸ) ਪੌਦੇ ਭੋਜਨ ਬਣਾਉਣ ਲਈ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਸੋਖਦੇ ਹਨ।

(ਹ) ਘੜਾ – ਬੂਟੀ ਅਤੇ ਸਨਡਿਊ ਕੀਟ ਆਹਾਰੀ ਪੌਦੇ ਹਨ।

(ਕ) ਖੁੰਬਾਂ ਆਪਣਾ ਭੋਜਨ ਗਲੇ – ਸੜੇ ਪਦਾਰਥਾਂ ਤੋਂ ਪ੍ਰਾਪਤ ਕਰਦੀਆਂ ਹਨ।


ਪ੍ਰਸ਼ਨ 4.ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :

(ੳ) ਭੋਜਨ ਲੜੀਆਂ ਆਪਸ ਵਿੱਚ ਮਿਲ ਕੇ ਭੋਜਨ ਜਾਲ ਬਣਾਉਂਦੀਆਂ ਹਨ। (✓)

(ਅ) ਕਲੋਰੋਫਿਲ ਵਰਣਕ ਕਾਰਨ ਪੱਤੇ ਹਰੇ ਦਿਖਾਈ ਦਿੰਦੇ ਹਨ। (✓)

(ੲ) ਪੌਦੇ ਭੋਜਨ ਦੇ ਰੂਪ ਵਿੱਚ ਗੁਲੂਕੋਜ਼ ਪੈਦਾ ਕਰਦੇ ਹਨ। (✓)

(ਸ) ਪੌਦੇ ਵਾਤਾਵਰਨ ਗੰਦਾ ਕਰਦੇ ਹਨ। (×)

 ਹ) ਸਨਡਿਊ ਪੌਦੇ ਦੇ ਪੱਤੇ ਸੂਰਜ ਵਰਗੇ ਹੁੰਦੇ ਹਨ।(✓)


ਪ੍ਰਸ਼ਨ 5. ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੁੰਦੀ ਹੈ?

ਉੱਤਰ : ਪੌਦੇ ਸੂਰਜ ਦੀ ਰੌਸ਼ਨੀ ਦੀ ਮੌਜੂਦਗੀ ਵਿੱਚ ਹਵਾ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਅਤੇ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਸੋਖ ਕੇ ਆਪਣਾ ਭੋਜਨ ਤਿਆਰ ਕਰਦੇ ਹਨ। ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ।


ਪ੍ਰਸ਼ਨ 6.“ਘੜਾ ਬੂਟੀ ਆਪਣੀ ਨਾਈਟਰੋਜਨ ਅਤੇ ਫਾਸਫੋਰਸ ਦੀ ਜ਼ਰੂਰਤ ਕਿਵੇਂ ਪੂਰੀ ਕਰਦੀ ਹੈ?

ਉੱਤਰ :ਘੜਾ ਪੌਦਾ ਕੀੜੇ-ਮਕੌੜੇ ਖਾਂਦਾ ਹੈ। ਪੌਦੇ ਦੇ ਪਾਚਕ ਰਸ ਕੀੜਿਆਂ ਤੋਂ ਨਾਈਟ੍ਰੋਜਨ ਅਤੇ ਫਾਸਫੋਰਸ ਸ਼ੋਖ਼ ਲੈਂਦੇ ਹਨ।

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...