A4

Wednesday, 12 March 2025

ਜਮਾਤ ਪੰਜਵੀਂ ਵਾਤਾਵਰਨ ਪਾਠ 17 ਪਾਣੀ ਇੱਕ ਵੱਡਮੁੱਲਾ ਕੁਦਰਤੀ ਸਾਧਨ

ਪ੍ਰਸ਼ਨ 1. ਪਾਣੀ ਦੇ ਤਿੰਨ ਰੂਪ ਕਿਹੜੇ ਹਨ?

ਉੱਤਰ : ਪਾਣੀ ਦੇ ਤਿੰਨ ਰੂਪ ਹਨ:
ਠੋਸ ( ਬਰਫ਼ ) , ਤਰਲ ( ਪਾਣੀ ) ਤੇ ਗੈਸ ( ਵਾਸ਼ਪ ) ।

ਪ੍ਰਸ਼ਨ 2. ਪਾਣੀ ਕਿਹੜੀਆਂ-ਕਿਹੜੀਆਂ ਗੈਸਾਂ ਦੇ ਮਿਲਣ ਨਾਲ ਬਣਦਾ ਹੈ?
ਉੱਤਰ : ਪਾਣੀ ਆਕਸੀਜਨ ਤੇ ਹਾਈਡਰੋਜਨ ਗੈਸਾਂ ਦੇ ਮਿਲਣ ਨਾਲ ਬਣਦਾ ਹੈ।

ਪ੍ਰਸ਼ਨ 1. ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਨੀਲਾ, ਬੱਦਲ, ਬਰਫ਼, ਤਿੰਨ)
(ੳ) ਪਾਣੀ ਦੇ ਤਿੰਨ ਰੂਪ ਹਨ ।
(ਅ) ਵਾਸ਼ਪ ਬਣ ਕੇ ਉੱਪਰ ਉੱਡਿਆ ਪਾਣੀ ਬੱਦਲ਼ ਬਣ ਜਾਂਦਾ ਹੈ।
(ੲ) ਪਾਣੀ ਕਾਰਨ ਹੀ ਧਰਤੀ ਨੂੰ ਨੀਲਾ ਗ੍ਰਹਿ ਕਿਹਾ ਜਾਂਦਾ ਹੈ।
(ਸ) ਪਾਣੀ ਦੇ ਠੋਸ ਰੂਪ ਨੂੰ ਬਰਫ਼ ਕਹਿੰਦੇ ਹਨ।

ਪ੍ਰਸ਼ਨ 2. ਸਹੀ ਕਥਨ ਅੱਗੇ (✓) ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ :

(ੳ) ਪਾਣੀ ਠੰਢਾ ਹੋ ਕੇ ਭਾਫ਼ ਬਣ ਜਾਂਦਾ ਹੈ। ( × )

(ਅ) ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ। ( ✓ )
 
(ੲ) ਪੁਰਾਣੇ ਸਮਿਆਂ ਵਿੱਚ ਪਾਣੀ ਭਰਨ ਲਈ ਜਾਤੀ ਤੇ ਆਧਾਰ ‘ਤੇ ਵਿਤਕਰਾ ਕੀਤਾ ਜਾਂਦਾ ਸੀ। ( ✓ )
 
(ਸ) ਜਲ-ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ। ( ✓ )

ਪ੍ਰਸ਼ਨ 3. ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :

(ੳ) ਪਾਣੀ ਨੂੰ ਕਿੰਨਾ ਠੰਢਾ ਕਰਨ ‘ਤੇ ਉਹ ਬਰਫ਼ ਬਣ ਜਾਂਦਾ ਹੈ?

40°C             0°C ( ✓ )                100°C

(ਅ) ਧਰਤੀ ਦਾ ਕਿੰਨਾ ਭਾਗ ਪਾਣੀ ਹੈ?

60 %                 150 %          70 % ( ✓ )

(ੲ) ਪਾਣੀ ਵਿੱਚ ਘੁਲਣ ਵਾਲੀ ਕਿਹੜੀ ਚੀਜ਼ ਹੈ?

ਨਮਕ ( ✓ )           ਰੇਤਾ              ਬਜਰੀ

(ਸ) ਕਿਹੜੀ ਵਸਤੂ ਪਾਣੀ ਵਿੱਚ ਨਹੀਂ ਡੁੱਬਦੀ?
ਲੋਹਾ            ਪੱਥਰ              ਲੱਕੜ ( ✓ )

(ਹ) ਪਾਣੀ ਬਣਨ ਲਈ ਆਕਸੀਜਨ ਨਾਲ ਕਿਹੜੀ ਗੈਸ ਮਿਲਦੀ ਹੈ?
ਕਾਰਬਨ-ਡਾਇਆਕਸਾਈਡ    ਨਾਈਟਰੋਜਨ     ਹਾਈਡਰੋਜਨ. ( ✓ )

ਪ੍ਰਸ਼ਨ 4.ਪਾਣੀ ਵਿੱਚ ਡੁੱਬਣ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ।

ਉੱਤਰ : ਪੱਥਰ, ਲੋਹਾ, ਰੇਤ।

ਪ੍ਰਸ਼ਨ 5.ਪਾਣੀ ਵਿੱਚ ਤੈਰਨ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ।

ਉੱਤਰ : ਪਲਾਸਟਿਕ, ਲੱਕੜੀ, ਥਰਮੋਕੋਲ।

ਪ੍ਰਸ਼ਨ 6. ਪਾਣੀ ਵਿੱਚ ਘੁਲਣ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ।

ਉੱਤਰ : ਨਮਕ, ਚੀਨੀ, ਦੁੱਧ।

ਪ੍ਰਸ਼ਨ 7. ਸ਼ੁੱਧ ਪਾਣੀ ਦੀਆਂ ਕੁੱਝ ਵਿਸ਼ੇਸ਼ਤਾਵਾਂ ਲਿਖੋ।

ਉੱਤਰ : 1. ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ।
2. ਸ਼ੁੱਧ ਪਾਣੀ ਦਾ ਕੋਈ ਸਵਾਦ ਨਹੀਂ ਹੁੰਦਾ।
3. ਸ਼ੁੱਧ ਪਾਣੀ ਦੀ ਕੋਈ ਗੰਧ ਨਹੀਂ ਹੁੰਦੀ।
4. ਸ਼ੁੱਧ ਪਾਣੀ ਦਾ ਕੋਈ ਆਕਾਰ ਨਹੀਂ ਹੁੰਦਾ ।

ਪ੍ਰਸ਼ਨ 8. ਜਲ ਚੱਕਰ ਕਿਵੇਂ ਚਲਦਾ ਰਹਿੰਦਾ ਹੈ? ਚਿੱਤਰ ਬਣਾ ਕੇ ਵਿਆਖਿਆ ਕਰੋ।

 ਉੱਤਰ: ਸਮੁੰਦਰ, ਨਦੀਆਂ, ਝੀਲਾਂ, ਨਹਿਰਾਂ, ਤਲਾਬ ਆਦਿ ਵਰਗੇ ਸਾਰੇ ਪਾਣੀ ਦੇ ਸਰੋਤ ਸੂਰਜ ਦੀ ਰੌਸ਼ਨੀ ਨਾਲ ਗਰਮ ਹੋ ਜਾਂਦੇ ਹਨ। ਪਾਣੀ ਭਾਫ਼ ਬਣ ਜਾਂਦਾ ਹੈ ਅਤੇ ਭਾਫ਼ ਤੋਂ ਬੱਦਲ਼ ਬਣਦੇ ਹਨ। ਬੱਦਲਾਂ ਤੋਂ ਪਾਣੀ ਮੀਂਹ, ਗੜੇ ਅਤੇ ਬਰਫ਼ ਦੇ ਰੂਪ ਵਿੱਚ ਧਰਤੀ 'ਤੇ ਵਾਪਸ ਡਿੱਗਦਾ ਹੈ। ਇਹ ਨਦੀਆਂ ਰਾਹੀਂ ਸਮੁੰਦਰਾਂ ਅਤੇ ਝੀਲਾਂ ਵਿੱਚ ਵਾਪਸ ਚਲਾ ਜਾਂਦਾ ਹੈ। ਇਸਨੂੰ ਜਲ ਚੱਕਰ ਕਿਹਾ ਜਾਂਦਾ ਹੈ।

ਪ੍ਰਸ਼ਨ 9. ਪਾਣੀ ਵਿੱਚ ਘੁਲੇ ਹੋਏ ਨਮਕ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ?

ਉੱਤਰ :ਪਾਣੀ ਵਿੱਚ ਦੋ ਚਮਚ ਨਮਕ ਮਿਲਾਓ ਅਤੇ ਉਦੋਂ ਤੱਕ ਉਬਾਲੋ ਜਦੋਂ ਤੱਕ ਸਾਰਾ ਪਾਣੀ ਭਾਫ਼ ਨਾ ਬਣ ਜਾਵੇ ਅਤੇ ਡੱਬੇ ਵਿੱਚ ਸਿਰਫ਼ ਨਮਕ ਹੀ ਰਹਿ ਜਾਵੇ।


ਪ੍ਰਸ਼ਨ 10. ਵਾਸ਼ਪੀਕਰਨ ਕੀ ਹੁੰਦਾ ਹੈ? ਕੁੱਝ ਉਦਾਹਰਨਾਂ ਦਿਓ।

ਉੱਤਰ : ਵਾਸ਼ਪੀਕਰਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਪਾਣੀ ਦਾ ਤਰਲ ਜਾਂ ਠੋਸ ਰੂਪ ਵਾਸ਼ਪ ਵਿੱਚ ਬਦਲ ਜਾਂਦਾ ਹੈ। ਜਿਵੇਂ ਫ਼ਰਸ਼ ਤੇ ਲੱਗੇ ਪੋਚੇ ਦਾ ਸੁੱਕਣਾ, ਕੱਪੜਿਆਂ ਦਾ ਸੁੱਕਣਾ ਆਦਿ ।

ਪ੍ਰਸ਼ਨ 11.ਕੋਈ ਵਸਤੂ ਪਾਣੀ ਉੱਪਰ ਕਦੋਂ ਤੈਰਦੀ ਹੈ?

ਉੱਤਰ : ਜਦੋਂ ਵਸਤੂ ਦੁਆਰਾ ਹਟਾਏ ਗਏ ਪਾਣੀ ਦਾ ਭਾਰ ਵਸਤੂ ਦੇ ਭਾਰ ਤੋਂ ਵੱਧ ਹੋਵੇ, ਤਾਂ ਵਸਤੂ ਪਾਣੀ ਉੱਪਰ ਤੈਰਦੀ ਹੈ।

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...