ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ :
(ੳ) ਵਣ-ਮਹਾਂਉਤਸਵ ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ।
(ਅ) ਹਾੜ੍ਹੀ (ਰੱਬੀ) ਦੀ ਮੁੱਖ ਫ਼ਸਲ ਕਣਕ ਹੈ।
(ੲ) ਸਾਉਣੀ ਖ਼ਰੀਫ਼ ਦੀ ਮੁੱਖ ਫ਼ਸਲ ਚੌਲ਼ ਹੈ।
(ਸ) ਫ਼ਸਲੀ ਚੱਕਰ ਅਪਣਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ।
(ਹ) ਦੱਖਣੀ ਭਾਰਤ ਵਿੱਚ ਤਲਾਬ ਰਾਹੀਂ ਸਿੰਜਾਈ ਕੀਤੀ ਜਾਂਦੀ ਹੈ।
ਪ੍ਰਸ਼ਨ 2. ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ੳ) ਵਰਖਾ ਸਭ ਤੋਂ ਪੁਰਾਤਨ ਸਿੰਜਾਈ ਦਾ ਸਾਧਨ ਹੈ। ( ✓ )
(ਅ) ਕਣਕ ਸਾਉਣੀ ਦੀ ਮੁੱਖ ਫ਼ਸਲ ਹੈ। ( × )
(ੲ) ਝੋਨੇ ਦੀ ਕਾਸ਼ਤ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ। ( ✓ )
(ਸ) ਪਾਣੀ ਤੋਂ ਬਿਨਾਂ ਵੀ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ। ( × )
(ਹ) ਫ਼ਸਲੀ ਵਿਭਿੰਨਤਾ ਉੱਪਰ ਜ਼ੋਰ ਦੇਣਾ ਚਾਹੀਦਾ ਹੈ। ( ✓ )
ਪ੍ਰਸ਼ਨ 3. ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ੳ) ਵਣ-ਮਹਾਂਉਤਸਵ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ?
ਜੂਨ ਜੁਲਾਈ ( ✓ ) ਅਗਸਤ
(ਅ) ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਾਤਨ ਸਿੰਜਾਈ ਦਾ ਸਾਧਨ ਹੈ?
ਟਿਊਬਵੈੱਲ ਖੂਹ ( ✓ ) ਤਲਾਬ
(ੲ) ਪੰਜਾਬ ਵਿੱਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ?
ਟਿਊਬਵੈੱਲ ( ✓ ) ਨਹਿਰਾਂ ਤਲਾਬ
(ਸ) ਕਿਹੜੀ ਫ਼ਸਲ ਵੱਧ ਪਾਣੀ ਲੈਂਦੀ ਹੈ?
ਜਵਾਰ ਬਾਜਰਾ ਝੋਨਾ ( ✓ )
(ਹ) ਕਿਹੜੀ ਫ਼ਸਲ ਘੱਟ ਪਾਣੀ ਲੈਂਦੀ ਹੈ?
ਗੰਨਾ ਛੋਲੇ ( ✓ ) ਕਪਾਹ
ਪ੍ਰਸ਼ਨ 4. ਸਿੰਜਾਈ ਦੇ ਪੁਰਾਤਨ ਸਾਧਨਾਂ ਦੇ ਨਾਮ ਲਿਖੋ।
ਉੱਤਰ : ਵਰਖਾ, ਖੂਹ, ਨਹਿਰਾਂ ਅਤੇ ਦਰਿਆ ਸਿੰਚਾਈ ਦੇ ਪ੍ਰਾਚੀਨ ਸਰੋਤ ਹਨ।
ਪ੍ਰਸ਼ਨ 5. ਸਿੰਜਾਈ ਦੇ ਆਧੁਨਿਕ ਸਾਧਨਾਂ ਦੇ ਨਾਂ ਲਿਖੋ।
ਉੱਤਰ : ਟਿਊਬਵੈੱਲ , ਤਲਾਬ , ਨਹਿਰਾਂ, ਤੁਪਕਾ ਪ੍ਰਣਾਲੀ ਅਤੇ ਫੁਹਾਰਾ ਪ੍ਰਣਾਲੀ ਸਿੰਚਾਈ ਦੇ ਆਧੁਨਿਕ ਸਰੋਤ ਹਨ।
ਪ੍ਰਸ਼ਨ 6 ਰੁੱਤਾਂ ਦੇ ਆਧਾਰ ‘ਤੇ ਦੋ ਤਰ੍ਹਾਂ ਦੀਆਂ ਫ਼ਸਲਾਂ ਦੇ ਨਾਂ ਲਿਖੋ।
ਉੱਤਰ :
ਰੱਬੀ ਦੀਆਂ ਫ਼ਸਲਾਂ ਜਿਵੇਂ - ਕਣਕ, ਜੌਂ , ਛੋਲੇ ਅਤੇ ਸਰ੍ਹੋਂ ।
ਖਰੀਫ਼ ਦੀਆਂ ਫ਼ਸਲਾਂ ਜਿਵੇਂ-ਚੌਲ਼ ,ਜਵਾਰ , ਬਾਜਰਾ , ਸਣ ਅਤੇ ਕਪਾਹ ।
ਪ੍ਰਸ਼ਨ 7. ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਂ ਲਿਖੋ।
ਉੱਤਰ : ਚੌਲ਼, ਗੰਨਾ ਅਤੇ ਕਪਾਹ ਬਹੁਤ ਜ਼ਿਆਦਾ ਪਾਣੀ ਦੀ ਖਪਤ ਕਰਨ ਵਾਲੀਆਂ ਫਸਲਾਂ ਹਨ।
ਪ੍ਰਸ਼ਨ 8 ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਮ ਲਿਖੋ।
ਉੱਤਰ : ਛੋਲੇ , ਬਾਜਰਾ , ਗੁਆਰ ਆਦਿ ਘੱਟ ਪਾਣੀ ਖਪਤ ਕਰਨ ਵਾਲੀਆਂ ਫਸਲਾਂ ਹਨ।
ਪ੍ਰਸ਼ਨ 9. ਪੰਜਾਬ ਵਿੱਚ ਝੋਨੇ ਦੀ ਬਿਜਾਈ ਖ਼ਤਰੇ ਦੀ ਘੰਟੀ ਕਿਉਂ ਹੈ?
ਉੱਤਰ:- ਕਿਉਂ ਕਿ ਝੋਨੇ ਦੀ ਫ਼ਸਲ ਲਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਨਾਲ਼ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿੱਚ ਝੋਨੇ ਦੀ ਬਿਜਾਈ ਖ਼ਤਰੇ ਦੀ ਘੰਟੀ ਹੈ।
ਪਸ਼ਨ 10. ਜੇਕਰ ਪਾਣੀ ਨਹੀਂ ਹੋਵੇਗਾ ਤਾਂ ਕੀ ਹੋਵੇਗਾ?
ਉੱਤਰ : ਪਾਣੀ ਜੀਵਨ ਲਈ ਬਹੁਤ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਪਾਣੀ ਤੋਂ ਬਿਨਾਂ ਮਨੁੱਖ, ਜਾਨਵਰ, ਪੌਦੇ ਆਦਿ ਮਰ ਜਾਣਗੇ।
ਪ੍ਰਸ਼ਨ 11. ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਕੀ ਕਾਰਨ ਹਨ?
ਉੱਤਰ : ਪਾਣੀ ਦੇ ਪੱਧਰ ਦੇ ਘਟਣ ਦੇ ਕਾਰਨ ਹੇਠ ਲਿਖੇ ਹਨ:
1. . ਪਾਣੀ ਦੀ ਦੁਰਵਰਤੋਂ ।
2. ਜੰਗਲਾਂ ਦੀ ਕਟਾਈ ਕਾਰਨ ਮੀਂਹ ਘੱਟ ਪੈਂਦਾ ਹੈ।
3. ਸਾਰੀ ਕੱਚੀ ਜ਼ਮੀਨ ਸੀਮਿੰਟ, ਸੰਗਮਰਮਰ ਆਦਿ ਨਾਲ ਢੱਕੀ ਹੋਈ ਹੈ। ਇਸ ਲਈ ਮੀਂਹ ਦਾ ਪਾਣੀ ਜ਼ਮੀਨ ਵਿੱਚ ਨਹੀਂ ਜਾ ਸਕਦਾ।
4. ਝੋਨੇ ਦੀ ਫ਼ਸਲ ਜ਼ਿਆਦਾ ਪਾਣੀ ਦੀ ਖਪਤ ਕਰਦੀ ਹੈ।
ਪ੍ਰਸ਼ਨ 12. ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਉਣ ਲਈ ਸੁਝਾਅ ਲਿਖੋ।
ਉੱਤਰ:-
1. ਸਾਨੂੰ ਅਜਿਹੀਆਂ ਫਸਲਾਂ ਉਗਾਉਣੀਆਂ ਚਾਹੀਦੀਆਂ ਹਨ ਜੋ ਘੱਟ ਪਾਣੀ ਦੀ ਖਪਤ ਕਰਦੀਆਂ ਹਨ।
2. ਸਾਨੂੰ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਹਨ।
3. ਸਾਨੂੰ ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ।
4. ਸਾਨੂੰ ਸਿੰਚਾਈ ਲਈ ਤੁਪਕਾ ਪ੍ਰਣਾਲੀ ਅਤੇ ਫੁਹਾਰਾ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ।
5. ਫਸਲਾਂ ਦੇ ਚੱਕਰ 'ਤੇ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
No comments:
Post a Comment