A4

Thursday, 20 March 2025

ਜਮਾਤ ਪੰਜਵੀਂ ਵਾਤਾਵਰਨ ਪਾਠ 19 ਪਾਣੀ ਅੰਦਰਲੀ ਦੁਨੀਆਂ

 ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ : ਕਮਲ, ਦੁਨੀਆ, ਵੇਲ੍ਹ, ਜਲੀ

(ੳ) ਪਾਣੀ ਅੰਦਰ ਇੱਕ ਪੂਰੀ ਦੁਨੀਆ  ਵੱਸਦੀ ਹੈ।
(ਅ)  ਜਲੀ ਜੀਵ ਹਮੇਸ਼ਾਂ ਪਾਣੀ ਵਿੱਚ ਹੀ ਰਹਿੰਦੇ ਹਨ।
(ੲ) ਸਭ ਤੋਂ ਵੱਡਾ ਸਮੁੰਦਰੀ ਜੀਵ ਵੇਲ੍ਹ ਹੈ।
(ਸ) ਕਮਲ ਦਾ ਪੱਤਾ ਰੋਟੀ ਵਾਂਗ ਗੋਲ ਹੁੰਦਾ ਹੈ।


ਪ੍ਰਸ਼ਨ 2. ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :


(ੳ) ਪਾਣੀ ਵਿੱਚ ਰਹਿਣ ਵਾਲੇ ਜੰਤੂ ਥਲੀ ਜੀਵ ਕਹਾਉਂਦੇ ਹਨ। ( × )

(ਅ) ਵੇਲ੍ਹ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ। ( ✓ )

(ੲ) ਜਲ ਲਿੱਲੀ ਤਾਜ਼ੇ ਪਾਣੀ ਵਿੱਚ ਹੋਣ ਵਾਲਾ ਪੌਦਾ ਹੈ। ( ✓ )


(ਸ) ਸਮੁੰਦਰ ਦੇ ਅੰਦਰ ਬਨਸਪਤੀ ਵੀ ਮੌਜੂਦ ਹੁੰਦੀ ਹੈ। ( ✓ )

ਪ੍ਰਸ਼ਨ 3. ਸਹੀ ਮਿਲਾਨ ਕਰੋ :


1. ਸ਼ਾਰਕ – ਤਿੱਖੇ ਦੰਦ
2. ਆਕਟੋਪਸ – ਅੱਠ ਲੱਤਾਂ
3. ਕੱਛੂ – ਸਖ਼ਤ-ਖੋਲ
4. ਮੱਛੀ – ਗਲਫ਼ੜੇ

ਪ੍ਰਸ਼ਨ 4. ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ (✓) ਦਾ ਨਿਸ਼ਾਨ ਲਗਾਓ :


(ੳ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜਲ-ਥਲੀ ਜੀਵ ਹੈ?


ਸ਼ਾਰਕ                      ਮਗਰਮੱਛ  ( ✓ )                  ਵੇਲ਼੍ਹ

(ਅ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਫੁੱਲ ਪਾਣੀ ਵਿੱਚ ਖਿੜਦਾ ਹੈ?


ਗੁਲਾਬ                  ਸੂਰਜਮੁਖੀ             ਜਲ-ਲਿਲੀ ( ✓ )

(ੲ) ਮੱਛੀਆਂ ਕਿਹੜੇ ਅੰਗ ਰਾਹੀਂ ਸਾਹ ਲੈਂਦੀਆਂ ਹਨ?


ਨੱਕ                    ਫੇਫੜੇ             ਗਲਫ਼ੜੇ (✓ )

(ਸ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੰਛੀ ਪਾਣੀ ਉੱਪਰ ਰਹਿੰਦਾ ਹੈ?


ਟਟੀਹਰੀ                ਬੱਤਖ ( ✓ )               ਮੋਰ



(ਹ) ਡੂੰਘੇ-ਖਾਰੇ ਸਮੁੰਦਰੀ ਪਾਣੀ ਵਿੱਚ ਰਹਿਣ ਵਾਲਾ ਜੀਵ ਕਿਹੜਾ ਹੈ?


ਡੱਡੂ                     ਕੱਛੂ                   ਤਾਰਾ ਮੱਛੀ ( ✓ )



ਪ੍ਰਸ਼ਨ 5. ਕੋਈ ਪੰਜ ਜਲੀ ਜੀਵਾਂ ਦੇ ਨਾਮ ਲਿਖੋ।


ਉੱਤਰ : ਡੌਲਫਿਨ, ਸਟਾਰ ਫਿਸ਼, ਸ਼ਾਰਕ, ਵ੍ਹੇਲ, ਆਕਟੋਪਸ, ਸਮੁੰਦਰੀ ਘੋੜਾ, ਸੀਲ ਅਤੇ ਕੇਕੜਾ ਜਲੀ ਜੀਵ ਹਨ।


ਪ੍ਰਸ਼ਨ 6. ਕੋਈ ਤਿੰਨ ਜਲ-ਥਲੀ ਜੀਵਾਂ ਦੇ ਨਾਮ ਲਿਖੋ।


ਉੱਤਰ : ਡੱਡੂ, ਮਗਰਮੱਛ, ਕੱਛੂਕੁੰਮਾ ਅਤੇ  ਦਰਿਆਈ ਘੋੜਾ ਜਲ-ਥਲੀ ਜੀਵ  ਹਨ।


ਪ੍ਰਸ਼ਨ 7. ਸਾਡਾ ਰਾਸ਼ਟਰੀ ਫੁੱਲ ਕਿਹੜਾ ਹੈ?


ਉੱਤਰ : ਸਾਡਾ ਰਾਸ਼ਟਰੀ ਫੁੱਲ ਕਮਲ ਹੈ।


ਪ੍ਰਸ਼ਨ 8. ਸਭ ਤੋਂ ਵੱਡਾ ਸਮੁੰਦਰੀ ਜੀਵ ਕਿਹੜਾ ਹੈ?


ਉੱਤਰ : ਸਭ ਤੋਂ ਵੱਡਾ ਸਮੁੰਦਰੀ ਜੀਵ ਵੇਲ੍ਹ ਮੱਛੀ ਹੈ।


ਪ੍ਰਸ਼ਨ 9. ਪਾਣੀ ਉੱਪਰ ਰਹਿਣ ਵਾਲੇ ਕੁੱਝ ਪੰਛੀਆਂ ਦੇ ਨਾਮ ਲਿਖੋ।


ਉੱਤਰ : ਬੱਤਖ, ਹੰਸ, ਪੈਂਗੁਇਨ, ਟਟੀਹਰੀ, ਬਗਲਾ, ਪੈਲੀਕਨ ਅਤੇ ਫਲੇਮਿੰਗੋ ਪਾਣੀ ਉੱਪਰ ਰਹਿਣ ਵਾਲੇ ਪੰਛੀ ਹਨ।


ਪ੍ਰਸ਼ਨ 10. ਵੇਲ੍ਹ (Whale) ਬਾਰੇ ਤੁਸੀਂ ਕੀ ਜਾਣਦੇ ਹੋ? 4-5 ਵਾਕ ਲਿਖੋ।


ਉੱਤਰ : ਇਹ ਇੱਕ ਥਣਧਾਰੀ ਜੀਵ ਹੈ। ਵ੍ਹੇਲ   ਪਾਣੀ ਦਾ ਇੱਕ ਵੱਡਾ ਜਾਨਵਰ ਹੈ। ਨੀਲੀ ਵ੍ਹੇਲ ਸਭ ਤੋਂ ਵੱਡੀ ਹੈ। ਇਸਦਾ ਆਕਾਰ (ਲੰਬਾਈ) ਲਗਭਗ 90 ਤੋਂ 100 ਫੁੱਟ ਹੈ ਅਤੇ ਇਸਦਾ ਭਾਰ 120 ਤੋਂ 150 ਟਨ ਹੁੰਦਾ ਹੈ।


ਪ੍ਰਸ਼ਨ 11. ਮੱਛੀਆਂ ਸਾਹ ਕਿਵੇਂ ਲੈਂਦੀਆਂ ਹਨ? ( 4-5 ਵਾਕ ਲਿਖੋ )


ਉੱਤਰ : ਮੱਛੀਆਂ ਪਾਣੀ ਵਿੱਚ ਘੁਲਣ ਵਾਲੀ ਆਕਸੀਜਨ ਨੂੰ ਸੋਖ ਲੈਂਦੀਆਂ ਹਨ। ਇਸ ਕੰਮ ਲਈ ਉਨ੍ਹਾਂ ਕੋਲ ਖਾਸ ਅੰਗ ਹੁੰਦੇ ਹਨ, ਜਿਨ੍ਹਾਂ ਨੂੰ ਗਲਫ਼ੜੇ ਕਿਹਾ ਜਾਂਦਾ ਹੈ।

ਪ੍ਰਸ਼ਨ 12. ਕਮਲ ਦੇ ਪੌਦੇ ਬਾਰੇ 4-5 ਵਾਕ ਲਿਖੋ।


ਉੱਤਰ :ਕਮਲ ਸਾਡਾ ਰਾਸ਼ਟਰੀ ਫੁੱਲ ਹੈ। ਇਹ ਪੌਦਾ ਤਲਾਬ ਅਤੇ ਝੀਲਾਂ ਵਿੱਚ ਉੱਗਦਾ ਹੈ। ਇਹ ਫੁੱਲ ਪਾਣੀ ਵਿੱਚ ਉੱਗਦਾ ਹੈ। ਇਸਦੇ ਪੱਤੇ ਗੋਲ ਹੁੰਦੇ ਹਨ। ਫੁੱਲ ਲਾਲ ਅਤੇ ਗੁਲਾਬੀ ਹੋ ਸਕਦੇ ਹਨ। ਇਸਦੀ ਡੰਡੀ ਲੰਬੀ ਹੁੰਦੀ ਹੈ।

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...