ਪ੍ਰਸ਼ਨ 1. ਵੱਡੀ ਟੈਂਕੀ ਵਿੱਚ ਪਾਣੀ ਕਿੱਥੋਂ ਆਉਂਦਾ ਹੈ? ਉੱਤਰ: ਸਬਮਰਸੀਬਲ ਦੀ ਮਦਦ ਨਾਲ, ਭੂਮੀਗਤ ( ਧਰਤੀ ਹੇਠਲੇ ) ਪਾਣੀ ਨੂੰ ਇੱਕ ਵੱਡੇ ਟੈਂਕ ਵਿੱਚ ਭਰਿਆ ਜਾਂਦਾ ਹੈ।
ਪ੍ਰਸ਼ਨ 2. ਕੀ ਤੁਹਾਡੇ ਸਕੂਲ ਦਾ ਪਾਣੀ ਵੀ ਕਦੇ ਜਾਂਚ ਕੀਤਾ ਗਿਆ ਹੈ? ਇਸ ਨੂੰ ਕੌਣ ਚੈੱਕ ਕਰਦਾ ਹੈ? ਉੱਤਰ :- ਹਾਂ ਜੀ, ਸਾਡੇ ਸਕੂਲ ਦੇ ਪਾਣੀ ਦੀ ਜਾਂਚ, ਪੰਜਾਬ ਦੇ ਜਲ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕੀਤੀ ਜਾਂਦੀ ਹੈ।
ਪ੍ਰਸ਼ਨ 3. ਕੀ ਵਰਖਾ ਦੇ ਪਾਣੀ ਨੂੰ ਸੰਭਾਲਿਆ ਜਾ ਸਕਦਾ ਹੈ?
ਉੱਤਰ :- ਹਾਂ, ਵਰਖਾ ਦੇ ਪਾਣੀ ਨੂੰ ਸੰਭਾਲਿਆ ਜਾ ਸਕਦਾ ਹੈ। ਵਰਖਾ ਦੇ ਪਾਣੀ ਦੀ ਸੰਭਾਲ ਕਰਨ ਲਈ, ਘਰਾਂ ਵਿੱਚ ਇੱਕ ਡੂੰਘਾ ਬੋਰ ਕੀਤਾ ਜਾਂਦਾ ਹੈ। ਜਿਸ ਨੂੰ ਘਰ ਦੀ ਛੱਤ ਤੋਂ ਪਾਣੀ ਵਾਲੀ ਨਿਕਾਸੀ ਪਾਈਪ ਨਾਲ ਜੋੜਿਆ ਜਾਂਦਾ ਹੈ, ਜਦੋਂ ਮੀਂਹ ਪੈਂਦਾ ਹੈ ਤਾਂ ਘਰਾਂ ਦੀਆਂ ਛੱਤਾਂ ਉੱਪਰ ਇਕੱਠਾ ਹੋਇਆ ਪਾਣੀ ਇਹਨਾਂ ਪਾਈਪਾਂ ਰਾਹੀਂ ਧਰਤੀ ਹੇਠਾਂ ਪਹੁੰਚ ਜਾਂਦਾ ਹੈ।
ਖਾਲੀ ਥਾਂਵਾਂ ਭਰੋ:
1. ਪਿੰਡਾਂ ਦੇ ਲੋਕ ਪਾਣੀ ਦੀ ਸਟੋਰੇਜ ਲਈ ਘੜੇ ਵਰਤਦੇ ਹਨ।
2. ਨਹਾਉਣ ਵੇਲੇ ਫ਼ੁਹਾਰੇ ਦੀ ਥਾਂ ਬਾਲਟੀ/ਮੱਗ ਦੀ ਵਰਤੋਂ ਕਰੋ ।
3. ਸਬਜ਼ੀਆਂ ਧੋ ਕੇ ਵਾਧੂ ਪਾਣੀ ਗਮਲਿਆਂ ਵਿੱਚ ਪਾ ਸਕਦੇ ਹਾਂ।
4. ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਸਬਮਰਸੀਬਲ ਪੰਪ ਲਗਵਾਏ ਹੋਏ ਹਨ।
5. ਆਰ.ਓ. ਦਾ ਵਾਧੂ ਪਾਣੀ ਕਿਆਰੀਆਂ ਵਿੱਚ ਪਾ ਸਕਦੇ ਹਾਂ।



No comments:
Post a Comment