A4

Sunday, 24 March 2024

ਜਮਾਤ ਚੌਥੀ ਵਾਤਾਵਰਨ ਪਾਠ 19 ਛੁੱਕ ਛੁੱਕ ਰੇਲ

 ਪ੍ਰਸ਼ਨ 1. ਵਾਤਾਵਰਨ ਸੰਭਾਲ ਕਿਉਂ ਜ਼ਰੂਰੀ ਹੈ?

ਉੱਤਰ:- ਵਾਤਾਵਰਨ ਦੀ ਸੁਰੱਖਿਆ ਜ਼ਰੂਰੀ ਹੈ ਕਿਉਂਕਿ ਅਸੀਂ ਤੰਦਰੁਸਤ ਤਾਂ ਹੀ ਰਹਿ ਸਕਦੇ ਹਾਂ ਜੇਕਰ ਵਾਤਾਵਰਨ ਸ਼ੁੱਧ ਹੋਵੇਗਾ।


ਪ੍ਰਸ਼ਨ 2. ਤੁਹਾਡੇ ਸਕੂਲ ਵਿੱਚ ਸਵੱਛਤਾ ਕਲੱਬ ਵੱਲੋਂ ਕਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ?

 ਉੱਤਰ :- ਸਾਡੇ ਸਕੂਲ ਵਿੱਚ ਸਵੱਛਤਾ ਕਲੱਬ ਵੱਲੋਂ ਜਮਾਤਾਂ ਅਤੇ ਸਕੂਲ ਦੀ ਸਫ਼ਾਈ ਦਾ ਧਿਆਨ  ਰੱਖਿਆ ਜਾਂਦਾ ਹੈ।


ਪ੍ਰਸ਼ਨ 3. ਖ਼ਾਲੀ ਥਾਂਵਾਂ ਨੂੰ ਭਰੋ:

 (ੳ) ਹੁਣ ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ, ਟਿਕਟਾਂ ਦੀ ਬੁਕਿੰਗ ਘਰ ਬੈਠੇ ਆਨਲਾਈਨ ਕੀਤੀ ਜਾ ਸਕਦੀ ਹੈ। 

(ਅ) ਆਪਣੇ ਆਲ਼ੇ ਦੁਆਲ਼ੇ ਅਤੇ ਸਕੂਲ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿੱਚ ਸਵੱਛਤਾ ਕਲੱਬ ਸਥਾਪਿਤ ਕੀਤੇ ਗਏ ਹਨ। 

(ੲ) ਕਾਲਕਾ - ਸ਼ਿਮਲਾ ਵਿਚਕਾਰ ਚੱਲਣ ਵਾਲੀ ਟ੍ਰੇਨ ਦਾ ਨਾਮ ਹਿਮਾਲਿਅਨ ਕੁਈਨ ਹੈ।


ਪ੍ਰਸ਼ਨ 4. ਮਾਰੂਥਲ ਲਈ ਸਭ ਤੋਂ ਢੁਕਵਾਂ ਜਾਨਵਰ ਕਿਹੜਾ ਹੈ? ਇਸ ਜਾਨਵਰ ਦੇ ਕਿਹੜੇ ਕਿਹੜੇ ਖ਼ਾਸ ਗੁਣ ਹਨ? 

ਉੱਤਰ: ਊਠ ਰੇਗਿਸਤਾਨ ਲਈ ਢੁਕਵਾਂ ਜਾਨਵਰ ਹੈ।

 ਵਿਸ਼ੇਸ਼ਤਾਵਾਂ: 1. ਇਸ ਦੇ ਚਪਟੇ ਅਤੇ ਗੱਦੇਦਾਰ ਪੈਰ ਇਸ ਨੂੰ ਰੇਤ ਉੱਤੇ ਚੱਲਣ ਵਿੱਚ ਮੱਦਦ ਕਰਦੇ ਹਨ। 

2. ਊਠ ਕਈ ਦਿਨ ਤੱਕ ਬਿਨਾਂ ਭੋਜਨ ਅਤੇ ਪਾਣੀ ਦੇ ਰਹਿ ਸਕਦਾ ਹੈ।



ਪ੍ਰਸ਼ਨ 5. ਫੈ਼ਰੀ ਕਿਸ ਨੂੰ ਕਹਿੰਦੇ ਹਨ?

ਉੱਤਰ: ਇਹ ਇੱਕ ਕਿਸ਼ਤੀ ਹੈ ਜੋ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਵਰਤੀ ਜਾਂਦੀ ਹੈ।


ਪ੍ਰਸ਼ਨ 6. ਬੁਲੇਟ ਟ੍ਰੇਨ ਦੀਆਂ ਕਈ ਵਿਸ਼ੇਸ਼ਤਾਵਾਂ ਹਨ ?

ਉੱਤਰ:- ਇਹ ਬਹੁਤ ਤੇਜ਼ ਚੱਲਦੀ ਹੈ। ਇਹ ਇੱਕ ਘੰਟੇ ਵਿੱਚ 500 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।


ਪ੍ਰਸ਼ਨ 7. ਕੁਝ ਲੋਕ ਰੇਲਵੇ ਫਾਟਕ ਬੰਦ ਹੋਣ ਦੇ ਬਾਵਜੂਦ ਵੀ 

ਉਸ ਨੂੰ ਪਾਰ ਕਰਦੇ ਹਨ। ਕੀ ਅਜਿਹਾ ਕਰਨਾ ਠੀਕ ਹੈ?

ਉੱਤਰ:- ਨਹੀਂ, ਅਜਿਹਾ ਕਰਨਾ ਠੀਕ ਨਹੀਂ ਹੈ। ਅਜਿਹਾ ਕਰਨ ਨਾਲ ਹਾਦਸਾ ਹੋ ਸਕਦਾ ਹੈ। ਅਜਿਹਾ ਕਰਨਾ ਗੈਰਕਾਨੂੰਨੀ ਵੀ ਹੈ।

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...