A4

Thursday, 27 February 2025

ਜਮਾਤ ਪੰਜਵੀਂ ਵਾਤਾਵਰਨ ਪਾਠ 10 ਖਾਦ ਪਦਾਰਥਾਂ ਦੀ ਸਾਂਭ ਸੰਭਾਲ

 ਪ੍ਰਸ਼ਨ 1. ਕਿਹੜੇ ਭੋਜਨ ਪਦਾਰਥ ਜਲਦੀ ਖ਼ਰਾਬ ਹੋ ਜਾਂਦੇ ਹਨ?

 ਉੱਤਰ: ਹਰੀਆਂ ਸਬਜ਼ੀਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮਠਿਆਈਆਂ, ਮੀਟ ਅਤੇ ਹੋਰ ਗਿੱਲੇ ਭੋਜਨ ਪਦਾਰਥ ਜਲਦੀ ਹੀ ਖ਼ਰਾਬ ਜਾਂਦੇ ਹਨ । 

ਪ੍ਰਸ਼ਨ 2. ਕਿਹੜੇ ਭੋਜਨ ਪਦਾਰਥ ਜਲਦੀ ਖ਼ਰਾਬ ਨਹੀਂ ਹੁੰਦੇ?

ਉੱਤਰ:- ਸੁੱਕੇ ਅਨਾਜ ਕਣਕ, ਚੌਲ, ਮੱਕੀ, ਬਾਜਰਾ ਅਤੇ ਦਾਲਾਂ ਕਈ ਮਹੀਨਿਆਂ ਤੱਕ ਸੁਰੱਖਿਅਤ ਰਹਿੰਦੇ ਹਨ ਅਤੇ ਜਲਦੀ ਖ਼ਰਾਬ ਨਹੀਂ ਹੁੰਦੇ।





ਜਮਾਤ ਪੰਜਵੀਂ ਵਾਤਾਵਰਨ ਪਾਠ 10

ਜਮਾਤ ਪੰਜਵੀਂ ਵਾਤਾਵਰਨ ਪਾਠ 10

ਪ੍ਰਸ਼ਨ 3. ਦੁੱਧ ਨੂੰ ਉਬਾਲਣਾ ਕਿਉਂ ਜ਼ਰੂਰੀ ਹੁੰਦਾ ਹੈ?
ਉੱਤਰ : ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਅਤੇ ਦੁੱਧ ਨੂੰ ਕੁਝ ਸਮੇਂ ਲਈ ਸੁਰੱਖਿਅਤ ਰੱਖਣ ਲਈ ਇਸ ਨੂੰ ਉਬਾਲਣਾ ਜ਼ਰੂਰੀ ਹੈ।

ਪ੍ਰਸ਼ਨ 4. ਤੁਸੀਂ ਕਿਹੜਾ-ਕਿਹੜਾ ਮੁਰੱਬਾ ਖਾਧਾ ਹੈ?
ਉੱਤਰ : ਮੈਂ ਆਂਵਲਾ, ਸੇਬ, ਗਾਜਰ ਅਤੇ ਚੈਰੀ ਦਾ ਮੁਰੱਬਾ ਖਾਧਾ ਹੈ।

ਪ੍ਰਸ਼ਨ 5. ਭੋਜਨ ਦੇ ਖ਼ਰਾਬ ਹੋਣ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ?
ਉੱਤਰ : ਭੋਜਨ ਦਾ ਰੰਗ ਬਦਲਣ ਅਤੇ ਬਦਬੂ ਆਉਣ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਭੋਜਨ ਖਾਣ ਦੇ ਯੋਗ ਨਹੀਂ ਹੈ।

ਪ੍ਰਸ਼ਨ 6. ਫਰਿੱਜ ਵਿੱਚ ਕਿਹੜਾ-ਕਿਹੜਾ ਭੋਜਨ ਕੁੱਝ ਦਿਨਾਂ ਲਈ ਸੰਭਾਲ ਕੇ ਰੱਖਿਆ ਜਾਂਦਾ ਹੈ?
ਉੱਤਰ : ਦੁੱਧ, ਹਰੀਆਂ ਸਬਜ਼ੀਆਂ, ਫਲ, ਮੀਟ, ਬਰੈੱਡ ਆਦਿ ਨੂੰ ਸੁਰੱਖਿਅਤ ਰੱਖਣ ਲਈ ਫਰਿੱਜ ਵਿੱਚ ਰੱਖਿਆ ਜਾ ਸਕਦਾ ਹੈ।

ਪ੍ਰਸ਼ਨ 7. ਘਰਾਂ ਵਿੱਚ ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਉਣ ਦੇ ਤਰੀਕਿਆਂ ਵਿੱਚੋਂ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ, ਉਸ ਬਾਰੇ ਲਿਖੋ।
ਉੱਤਰ : ਮੈਨੂੰ ਉਹ ਤਰੀਕਾ ਪਸੰਦ ਆਇਆ ਜਿਸ ਵਿੱਚ ਅਨਾਜ ਨੂੰ ਧੁੱਪ ਵਿੱਚ ਸੁਕਾ ਕੇ ਡਰੰਮ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ।

ਪ੍ਰਸ਼ਨ 8. ਦਾਲਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਹਿਰਾਂ ਦੀ ਵਰਤੋਂ ਕਿਉਂ ਹਾਨੀਕਾਰਕ ਹੈ?
ਉੱਤਰ : ਦਾਲਾਂ ਵਿੱਚ ਮੌਜੂਦ ਪ੍ਰੋਟੀਨ ਜ਼ਹਿਰ ਨੂੰ ਬਹੁਤ ਤੇਜ਼ੀ ਨਾਲ ਜਜ਼ਬ ਕਰ ਲੈਂਦਾ ਹੈ। ਜਦੋਂ ਅਸੀਂ ਇਨ੍ਹਾਂ ਦਾਲਾਂ ਦਾ ਸੇਵਨ ਕਰਦੇ ਹਾਂ ਤਾਂ ਜ਼ਹਿਰ ਸਾਡੇ ਸਰੀਰ ਵਿਚ ਪਹੁੰਚ ਜਾਂਦਾ ਹੈ। ਇਸ ਲਈ ਦਾਲਾਂ ਨੂੰ ਸੰਭਾਲਣ ਲਈ ਜ਼ਹਿਰਾਂ ਦੀ ਵਰਤੋਂ ਕਰਨਾ ਬਹੁਤ ਨੁਕਸਾਨਦੇਹ ਹੈ।

ਪ੍ਰਸ਼ਨ 9. ਫਲ ਅਤੇ ਸਬਜ਼ੀਆਂ ਕੋਲਡ ਸਟੋਰ ਵਿੱਚ ਕਿਉਂ ਰੱਖੇ ਜਾਂਦੇ ਹਨ?
ਉੱਤਰ :  ਕੋਲਡ ਸਟੋਰਾਂ ਵਿੱਚ ਬਹੁਤ ਵੱਡੇ ਫਰਿੱਜ ਹੁੰਦੇ ਹਨ ਅਤੇ ਤਾਪਮਾਨ ਵੀ ਆਮ ਫਰਿੱਜ ਦੇ ਤਾਪਮਾਨ ਨਾਲੋਂ ਘੱਟ ਹੁੰਦਾ ਹੈ। ਘੱਟ ਤਾਪਮਾਨ 'ਤੇ, ਫਲ ਅਤੇ ਸਬਜ਼ੀਆਂ ਲੰਬੇ ਸਮੇਂ ਲਈ ਤਾਜ਼ੇ ਰਹਿੰਦੇ ਹਨ। ਇਸ ਲਈ ਅਸੀਂ ਸਬਜ਼ੀਆਂ ਨੂੰ ਕੋਲਡ ਸਟੋਰ ਵਿੱਚ ਰੱਖਦੇ ਹਾਂ।


ਜਮਾਤ ਪੰਜਵੀਂ ਵਾਤਾਵਰਨ ਪਾਠ 10

No comments:

Post a Comment

ਜਮਾਤ ਪੰਜਵੀਂ ਵਾਤਾਵਰਨ ਪਾਠ 20 ਧਰਤੀ ਤੋਂ ਅਕਾਸ਼ ਤੱਕ

 ਪ੍ਰਸ਼ਨ 1 .) ਤੁਸੀਂ ਰਸੋਈ ਗੈਸ , ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?  ਉੱਤਰ- 1. ਸਾਨੂੰ ਇਨ੍ਹਾਂ ਬਾਲਣਾਂ ਨੂੰ ਬਚਾਉਣ ਲਈ ਖਾਣਾ ਪਕਾਉਣ ਲਈ ਸੂਰਜੀ ਊਰਜਾ...