ਪ੍ਰਸ਼ਨ 1.
ਕਿਨ੍ਹਾਂ ਗੁਣਾਂ ਕਰਕੇ ਕੁੱਤਾ, ਮਨੁੱਖ ਦਾ ਹਰਮਨ-ਪਿਆਰਾ ਪਾਲਤੂ ਜਾਨਵਰ ਹੈ?
ਉੱਤਰ : ਵਫ਼ਾਦਾਰੀ ਅਤੇ ਰਾਖੀ ਕਰਨ ਵਰਗੇ ਗੁਣਾਂ ਕਰਕੇ ਕੁੱਤਾ, ਮਨੁੱਖ ਦਾ ਹਰਮਨ-ਪਿਆਰਾ ਪਾਲਤੂ ਜਾਨਵਰ ਹੈ।
ਪ੍ਰਸ਼ਨ 2. (ੳ )
ਰੂਸੀ ਪੁਲਾੜੀ ਯਾਨ ਸਪੂਤਨਿਕ ਰਾਹੀਂ ਪੁਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਕਿਹੜਾ ਸੀ ਅਤੇ ਉਸ ਦਾ ਕੀ ਨਾਂ ਸੀ?
ਉੱਤਰ : 1957 ਵਿੱਚ ਰੂਸੀ ਪੁਲਾੜੀ ਯਾਨ ਸਪੂਤਨਿਕ ਰਾਹੀਂ ਪੁਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਇੱਕ ਕੁੱਤੀ ਸੀ , ਜਿਸਦਾ ਨਾਂ ਲਾਇਕਾ ਸੀ।
ਪ੍ਰਸ਼ਨ 2.
(ਅ) ਪਤਾ ਕਰੋ ਇਹ ਕਿਸ ਪ੍ਰਕਾਰ ਦੀਆਂ ਵਸਤੂਆਂ ਲਈ ਵਰਤਿਆ ਜਾਂਦਾ ਹੈ? ਇਹ ਕੀ ਦਰਸਾਉਂਦਾ ਹੈ?
ਉੱਤਰ : ਇਹ ਚਿੰਨ੍ਹ AGMARK ਅੰਗਰੇਜ਼ੀ ਦੇ ਦੋ ਸ਼ਬਦਾਂ Agricultural Marketing ਦਾ ਛੋਟਾ ਰੂਪ ਹੈ। ਇਹ ਚਿੰਨ੍ਹ ਮਸਾਲਿਆਂ, ਹਿੰਗ, ਦਾਲਾਂ, ਘਿਉ, ਮੱਖਣ, ਸ਼ਹਿਦ ਆਦਿ ਦੇ ਪੈਕਟਾਂ ਤੇ ਲਗਾਇਆ ਜਾਂਦਾ ਹੈ।
ਪ੍ਰਸ਼ਨ 3.
ਹੇਠ ਲਿਖੇ ਚਿੰਨ੍ਹਾਂ ਦਾ ਮਿਲਾਨ ਉਸ ਵਸਤੂ ਨਾਲ ਕਰੋ। ਜਿਸ ਵਸਤੂ ਦੀ ਸ਼ੁੱਧਤਾ ਦਰਸਾਉਣ ਲਈ ਉਹ ਵਰਤੇ ਜਾਂਦੇ ਹਨ :
ਕਿਰਿਆ-ਤੁਸੀਂ ਜਾਣਿਆ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ। ਆਓ ਇੱਕ ਸੂਚੀ ਬਣਾਈਏ ਜਿਸ ਵਿਚ ਜੰਤੂ ਅਤੇ ਉਹਨਾਂ ਤੋਂ ਮਿਲਣ ਵਾਲੀਆਂ ਵਸਤੁਆਂ ਲਿਖੀਏ –
ਪ੍ਰਾਪਤ ਵਸਤੂ – ਜੰਤੁ ਦਾ ਨਾਂ
ਦੁੱਧ – ਗਾਂ, ਬੱਕਰੀ, ਮੱਝ
ਸ਼ਹਿਦ – ਸ਼ਹਿਦ ਦੀ ਮੱਖੀ
ਉੱਨ. – ਭੇਡ, ਖ਼ਰਗੋਸ਼
ਰੇਸ਼ਮ – ਰੇਸ਼ਮ ਦਾ ਕੀੜਾ
ਸਵਾਰੀ – ਘੋੜਾ, ਊਠ, ਹਾਥੀ
ਰਾਖੀ – ਕੁੱਤਾ
ਢੋਆ-ਢੁਆਈ – ਹਾਥੀ, ਗਧਾ, ਬਲ਼ਦ, ਊਠ
ਆਂਡੇ – ਮੁਰਗੀ
ਮੀਟ – ਬੱਕਰਾ, ਮੁਰਗਾ
ਪ੍ਰਸ਼ਨ 4.
ਘਰ ਵਿੱਚ ਕਿਹੜੇ-ਕਿਹੜੇ ਜਾਨਵਰ ਪਾਲੇ ਜਾਂਦੇ ਹਨ? ਕਿਸੇ ਇੱਕ ਬਾਰੇ ਪੰਜ ਵਾਕ ਲਿਖੋ।
ਉੱਤਰ :
ਅਸੀਂ ਕੁੱਤੇ, ਬਿੱਲੀ, ਗਾਂ, ਮੱਝ, ਬੱਕਰੀ, ਭੇਡ, ਘੋੜਾ ਅਤੇ ਖਰਗੋਸ਼ ਪਾਲਤੂ ਜਾਨਵਰਾਂ ਵਜੋਂ ਰੱਖ ਸਕਦੇ ਹਾਂ।
1. ਕੁੱਤੇ ਕਈ ਨਸਲਾਂ ਦੇ ਹੁੰਦੇ ਹਨ।
2. ਕੁੱਤੇ ਵਫ਼ਾਦਾਰ ਅਤੇ ਰਾਖ਼ੀ ਕਰਨ ਵਾਲ਼ੇ ਹੁੰਦੇ ਹਨ।
3. ਕੁੱਤਾ ਮਨੁੱਖ ਨਾਲੋਂ ਚਾਰ ਗੁਣਾ ਬਿਹਤਰ ਆਵਾਜ਼, ਉਸਦੀ ਦਿਸ਼ਾ ਅਤੇ ਸਥਾਨ ਨੂੰ ਪਛਾਣ ਸਕਦਾ ਹੈ।
4. ਕੁੱਤਿਆਂ ਵਿੱਚ ਸੁਣਨ ਅਤੇ ਸੁੰਘਣ ਦੀ ਅਸਾਧਾਰਨ ਸ਼ਕਤੀ ਹੁੰਦੀ ਹੈ।
5. ਅਪਰਾਧੀਆਂ ਨੂੰ ਫੜਨ ਲਈ ਪੁਲਿਸ ਕੁੱਤਿਆਂ ਦੀ ਮਦਦ ਲੈਂਦੀ ਹੈ।
ਪ੍ਰਸ਼ਨ 5.
ਭੇਡਾਂ ਤੋਂ ਇਲਾਵਾ ਹੋਰ ਕਿਹੜੇ ਜੰਤੂ ਸਾਨੂੰ ਉੱਨ ਦਿੰਦੇ ਹਨ?
ਉੱਤਰ : ਭੇਡਾਂ ਤੋਂ ਇਲਾਵਾ, ਅਸੀਂ ਅੰਗੋਰਾ ਖਰਗੋਸ਼, ਊਠ ਅਤੇ ਪਸ਼ਮੀਨਾ ਬੱਕਰੀ ਤੋਂ ਉੱਨ ਪ੍ਰਾਪਤ ਕਰਦੇ ਹਾਂ।
ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ :
(ੳ) ਜੋਗੀ ਅਤੇ ਮਦਾਰੀ ਰੋਜ਼ੀ ਰੋਟੀ ਲਈ ਜੰਤੂਆਂ ਤੇ ਨਿਰਭਰ ਕਰਦੇ ਹਨ।
(ਅ) ਜਾਨਵਰਾਂ ਨੂੰ ਮਾਰਨ ਵਾਲਿਆਂ ਨੂੰ ਸ਼ਿਕਾਰੀ ਕਹਿੰਦੇ ਹਨ।
(ੲ) ਕੁੱਤਾ ਜ਼ਮੀਨ ਦੇ ਲਗਭਗ ਚਾਲੀ ਫੁੱਟ ਹੇਠਾਂ ਦੀ ਗੰਧ ਪਛਾਣ ਸਕਦਾ ਹੈ।
(ਸ) ਅੰਗੋਰਾ ਨਸਲ ਦੇ ਖ਼ਰਗੋਸ਼ਾਂ ਤੋਂ ਪ੍ਰਾਪਤ ਉੱਨ ਦੇ ਰੇਸ਼ੇ ਬਹੁਤ ਮੁਲਾਇਮ ਹੁੰਦੇ ਹਨ।
(ਹ) ਵੂਲਮਾਰਕ ਉੱਨ ਦੀ ਸ਼ੁੱਧਤਾ ਦਰਸਾਉਂਦਾ ਹੈ।
ਪ੍ਰਸ਼ਨ 7.
ਆਵਾਜਾਈ ਅਤੇ ਢੋਆ-ਢੁਆਈ ਵਿੱਚ ਜਾਨਵਰਾਂ ਦੀ ਕੀ ਭੂਮਿਕਾ ਹੈ?
ਉੱਤਰ : ਜਾਨਵਰ ਆਵਾਜਾਈ ਅਤੇ ਢੋਆ - ਢੁਆਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਊਠ ਦੀ ਵਰਤੋਂ ਰੇਗਿਸਤਾਨ ਵਿੱਚ ਢੋਆ - ਢੁਆਈ ਅਤੇ ਆਵਾਜਾਈ ਲਈ ਕੀਤੀ ਜਾਂਦੀ ਹੈ। ਬਹੁਤ ਸਾਰੇ ਖੇਤਰਾਂ ਵਿੱਚ ਹਾਥੀ, ਬਲ਼ਦ ਅਤੇ ਘੋੜੇ ਦੀ ਵਰਤੋਂ ਢੋਆ - ਢੁਆਈ ਅਤੇ ਆਵਾਜਾਈ ਲਈ ਕੀਤੀ ਜਾਂਦੀ ਹੈ।
ਪ੍ਰਸ਼ਨ 8.
ਸਾਨੂੰ ਜਾਨਵਰਾਂ ਦੀਆਂ ਕਿਹੜੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ: ਸਾਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਜਿਵੇਂ ਭੋਜਨ, ਪਾਣੀ, ਦਵਾਈਆਂ ਆਦਿ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਗਰਮੀ, ਠੰਡ ਅਤੇ ਬਰਸਾਤ ਦੇ ਮੌਸਮ ਤੋਂ ਬਚਾਉਣਾ ਚਾਹੀਦਾ ਹੈ।
ਪ੍ਰਸ਼ਨ 9.
ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਕਿਉਂ ਬਣਾਏ ਜਾਂਦੇ ਹਨ?
ਉੱਤਰ : ਜੇ ਜਾਨਵਰਾਂ ਦੀ ਸੁਰੱਖਿਆ ਲਈ ਕੋਈ ਕਾਨੂੰਨ ਨਹੀਂ ਹੋਵੇਗਾ, ਤਾਂ ਲੋਕ ਆਪਣੇ ਸਵਾਰਥ ਲਈ ਉਨ੍ਹਾਂ ਨੂੰ ਮਾਰ ਦੇਣਗੇ। ਬਹੁਤ ਸਾਰੇ ਜਾਨਵਰਾਂ ਨੂੰ ਮਾਰਨ ਨਾਲ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਹੋਵੇਗਾ। ਭੋਜਨ ਲੜੀ ਟੁੱਟ ਜਾਵੇਗੀ ਅਤੇ ਅੰਤ ਵਿੱਚ ਧਰਤੀ ਉੱਤੇ ਜੀਵਨ ਦਾ ਅੰਤ ਹੋ ਜਾਵੇਗਾ। ਕਾਨੂੰਨ ਜਾਨਵਰਾਂ ਤੇ ਅੱਤਿਆਚਾਰ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ।


No comments:
Post a Comment