ਪ੍ਰਸ਼ਨ 1. ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਹੇਠ ਦਿੱਤੀ ਸੂਚੀ ਪੂਰੀ ਕਰੋ:
ਮਸਾਲੇ ਵਜੋਂ ਵਰਤੇ ਜਾਣ ਵਾਲੇ ਬੀਜ :
1. ਸੌਂਫ 2. ਧਨੀਏ ਦੇ ਬੀਜ 3. ਜੀਰਾ 4. ਮੇਥੀ ਦੇ ਬੀਜ
ਆਟਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਬੀਜ
1. ਕਣਕ 2. ਬਾਜਰਾ 3. ਮੱਕੀ 4. ਜੌਂ
ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ
1. ਸਰ੍ਹੋਂ 2. ਮੂੰਗਫਲੀ 3. ਸੂਰਜਮੁਖੀ 4. ਬਦਾਮ
ਪ੍ਰਸ਼ਨ 4. ਖ਼ਾਲੀ ਥਾਂਵਾਂ ਭਰੋ : (ਅੱਕ, ਤੇਲ, ਬੀਜ)
(ੳ) ਸਰ੍ਹੋਂ ਦੇ ਬੀਜਾਂ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ।
(ਅ) ਗੇਂਦੇ ਦਾ ਪੌਦਾ ਬੀਜ ਤੋਂ ਤਿਆਰ ਕੀਤਾ ਜਾਂਦਾ ਹੈ।
(ੲ) ਅੱਕ ਦੇ ਬੀਜ ਹਵਾ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਹਨ।
ਪ੍ਰਸ਼ਨ 5. ਸਹੀ ਕਥਨ ਅੱਗੇ (✓) ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ :
(ੳ) ਸਾਰੇ ਪੌਦੇ ਬੀਜਾਂ ਤੋਂ ਉੱਗਦੇ ਹਨ।(×)
(ਅ) ਗੰਨੇ ਦੀ ਬਿਜਾਈ ਲਈ ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾਂਦੇ ਹਨ।(✓)
(ੲ) ਗੁਲਾਬ ਦਾ ਪੌਦਾ ਕਲਮ ਤੋਂ ਉਗਾਇਆ ਜਾਂਦਾ ਹੈ।(✓)
(ਸ) ਜੀਰੇ ਦੇ ਬੀਜ ਮਸਾਲੇ ਵਜੋਂ ਵਰਤੇ ਜਾਂਦੇ ਹਨ।(✓)
(ਹ) ਜਲਕੁੰਭੀ ਹਵਾ ਰਾਹੀਂ ਦੂਸਰੇ ਸਥਾਨਾਂ ‘ਤੇ ਪਹੁੰਚ ਜਾਂਦੀ ਹੈ।(✓)
6. ਗੰਨਾ ਕਿਵੇਂ ਬੀਜਿਆ ਜਾਂਦਾ ਹੈ?
ਉੱਤਰ: ਅਸੀਂ ਖੇਤ ਵਿੱਚ ਗੰਨੇ ਦੇ ਛੋਟੇ-ਛੋਟੇ ਟੁਕੜੇ ਲਗਾਉਂਦੇ ਹਾਂ।
7. ਕਲਮ ਤੋਂ ਪੌਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ?
ਉੱਤਰ: ਵਿਕਸਤ ਪੌਦੇ ਵਿੱਚੋਂ ਇੱਕ ਟਹਿਣੀ ਨੂੰ ਕੱਟ ਕੇ ਮਿੱਟੀ ਵਿੱਚ ਬੀਜਿਆ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਤਣੇ (ਟਹਿਣੀ) ਉੱਤੇ ਪੱਤੇ ਆ ਜਾਂਦੇ ਹਨ।
8. ਛੱਤ ਉੱਪਰ ਪੌਦੇ ਕਿਵੇਂ ਉੱਗ ਆਉਂਦੇ ਹਨ?
ਉੱਤਰ: ਕਈ ਵਾਰ ਪੰਛੀ ਫਲਾਂ ਨੂੰ ਛੱਤ 'ਤੇ ਲੈ ਜਾਂਦੇ ਹਨ ਅਤੇ ਖਾਂਦੇ ਹਨ। ਫ਼ਲਾਂ ਦੇ ਬੀਜ ਛੱਤ 'ਤੇ ਹੀ ਰਹਿ ਜਾਂਦੇ ਹਨ। ਕਈ ਵਾਰ ਪੰਛੀਆਂ ਦੀਆਂ ਬਿੱਠਾਂ ਵਿੱਚ ਵੀ ਕੁਝ ਬੀਜ ਹੁੰਦੇ ਹਨ । ਇਸ ਤਰ੍ਹਾਂ ਬੀਜ ਛੱਤ 'ਤੇ ਪਹੁੰਚ ਜਾਂਦੇ ਹਨ ਅਤੇ ਛੱਤਾਂ 'ਤੇ ਉੱਗ ਪੈਂਦੇ ਹਨ। ਅੱਕ ਅਤੇ ਕਾਂਗਰਸ ਘਾਹ ਵਰਗੇ ਕੁਝ ਬੀਜ ਵੀ ਹਵਾ ਰਾਹੀਂ ਉੱਡ ਕੇ ਛੱਤ 'ਤੇ ਪਹੁੰਚ ਸਕਦੇ ਹਨ।
9. ਬੀਜ ਨੂੰ ਉੱਗਣ ਵਾਸਤੇ ਕੀ ਕੁਝ ਲੋੜੀਂਦਾ ਹੈ?
ਉੱਤਰ: ਬੀਜਾਂ ਦੇ ਉੱਗਣ ਲਈ ਹਵਾ, ਪਾਣੀ ਅਤੇ ਸੂਰਜ ਦੀ ਰੌਸ਼ਨੀ ਦੀ ਲੋੜ ਹੁੰਦੀ ਹੈ।
ਪ੍ਰਸ਼ਨ 10. ਪੁੱਠ ਕੰਡਾ ਅਤੇ ਗੁੱਤ ਪੱਟਣਾ ਦੇ ਬੀਜ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ?
ਉੱਤਰ: ਪੁੱਠ ਕੰਡਾ ਅਤੇ ਗੁੱਤ ਪੱਟਣਾ ਆਮ ਤੌਰ 'ਤੇ ਜਾਨਵਰਾਂ ਦੇ ਸਰੀਰਾਂ ਨਾਲ ਚਿਪਕ ਜਾਂਦੇ ਹਨ ਅਤੇ ਉਨ੍ਹਾਂ ਦੇ ਬੀਜ ਇੱਕ ਥਾਂ ਤੋਂ ਦੂਜੀ ਥਾਂ 'ਤੇ ਚਲੇ ਜਾਂਦੇ ਹਨ।


No comments:
Post a Comment