ਕਿਰਿਆ 1. ਤੁਸੀਂ ਬਾਂਸ ਦਾ ਪੌਦਾ ਜ਼ਰੂਰ ਦੇਖਿਆ ਹੋਵੇਗਾ। ਹੇਠਾਂ ਦਿੱਤੇ ਗਏ ਖ਼ਾਲੀ ਥਾਂਵਾਂ ‘ਤੇ ਬਾਂਸ ਦੇ ਪੌਦੇ ਦਾ ਚਿੱਤਰ ਬਣਾਓ।
ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਤੋਂ ਪਤਾ ਕਰਕੇ ਲਿਖੋ ਕਿ ਬਾਂਸ ਤੋਂ ਕੀ-ਕੀ ਬਣਦਾ ਹੈ?
ਆਪਣੇ ਅਧਿਆਪਕ ਅਤੇ ਬਜ਼ੁਰਗਾਂ ਦੇ ਨਾਲ ਬਾਂਸ ਦੇ ਫੁੱਲਾਂ ਅਤੇ ਜੜ੍ਹਾਂ ਬਾਰੇ ਗੱਲ ਕਰੋ। ਬਾਂਸ ਦੀ ਤਰ੍ਹਾਂ ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਨਾਲ ਖਜੂਰ ਦੇ ਪੌਦੇ ਬਾਰੇ ਚਰਚਾ ਕਰੋ।
ਉੱਤਰ : ਬਾਂਸ ਘਾਹ ਪਰਿਵਾਰ ਨਾਲ ਸਬੰਧਤ ਹੈ। ਇਹ 100 ਫੁੱਟ ਲੰਬਾ ਹੋ ਸਕਦਾ ਹੈ। ਬਾਂਸ ਦੀਆਂ ਕੁਝ ਕਿਸਮਾਂ ਇੱਕ ਦਿਨ ਵਿੱਚ 90 ਸੈਂਟੀਮੀਟਰ ਦੀ ਉਚਾਈ ਵਿੱਚ ਵਧਦੀਆਂ ਹਨ। ਬਾਂਸ ਦੀ ਵਰਤੋਂ ਉਸਾਰੀ ਦੇ ਕੰਮ ਵਿੱਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਬਾਂਸ ਦਾ ਅਚਾਰ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।
ਜੜ੍ਹ - ਬਾਂਸ ਦੀ ਜੜ੍ਹ ਪ੍ਰਣਾਲੀ ਕਟਾਈ ਤੋਂ ਬਾਅਦ ਵੀ ਭੌਂ ਖੋਰ ਨੂੰ ਰੋਕਦੀ ਹੈ।
ਫੁੱਲ - ਬਾਂਸ ਦੀਆਂ ਕਈ ਕਿਸਮਾਂ ਸਿਰਫ 65 ਤੋਂ 120 ਸਾਲਾਂ ਦੇ ਅੰਤਰਾਲ 'ਤੇ ਫੁੱਲ ਕੱਢਦੀਆਂ ਹਨ।
ਖਜੂਰ ਦੇ ਦਰੱਖਤ ਦੀ ਉਚਾਈ ਲਗਭਗ 75 ਫੁੱਟ ਹੈ। ਇਹ ਰੁੱਖ ਸਾਨੂੰ ਫਲ਼ ਵੀ ਦਿੰਦਾ ਹੈ।
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ :
(ਨਿਵਾਸ ਸਥਾਨ, ਮਿੱਟੀ, 70, ਆਦਿਵਾਸੀ)
(ੳ) ਆਦਿਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ।
(ਅ) ਧਰਤੀ ਦੇ ਲਗਭਗ 70 ਪ੍ਰਤੀਸ਼ਤ ਜੀਵ ਜੰਤੂ ਅਤੇ ਪੌਦੇ ਜੰਗਲਾਂ ਵਿੱਚ ਰਹਿੰਦੇ ਹਨ।
(ਇ) ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ।
(ਸ) ਜੰਗਲਾਂ ਦੀ ਕਟਾਈ ਨਾਲ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਰਹੇ ਹਨ।
ਪ੍ਰਸ਼ਨ 2. ਸਹੀ ਕਥਨ ਅੱਗੇ (✓) ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ :
(ੳ) ਪੰਜਾਬ ਵਿੱਚ ਬਹੁਤ ਜ਼ਿਆਦਾ ਜੰਗਲ ਹਨ। (×)
(ਅ) ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ। (✓)
(ੲ) ਆਦਿਵਾਸੀ ਜੜੀ-ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ। (✓)
(ਸ) ਜੰਗਲਾਂ ਦੀ ਕਟਾਈ ਨਾਲ ਜੱਲ-ਚੱਕਰ ਪ੍ਰਭਾਵਿਤ ਹੋ ਰਿਹਾ ਹੈ। (✓)
(ਹ) ਸਫ਼ੈਦੇ ਦੇ ਰੁੱਖ ਨੂੰ ਵੱਧਣ-ਫੁੱਲਣ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। (×)

No comments:
Post a Comment