ਪ੍ਰਸ਼ਨ 1. ਢਲਾਣਦਾਰ ਛੱਤਾਂ ਵਾਲੇ ਘਰ ਕਿੱਥੇ ਵੇਖੇ ਜਾ ਸਕਦੇ ਹਨ ?
ਉੱਤਰ : ਇਸ ਤਰ੍ਹਾਂ ਦੇ ਘਰ ਜ਼ਿਆਦਾਤਰ ਉਨ੍ਹਾਂ ਇਲਾਕਿਆਂ ਵਿੱਚ ਦੇਖੇ ਜਾਂਦੇ ਹਨ ਜਿੱਥੇ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਹੁੰਦੀ ਹੈ। ਇਨ੍ਹਾਂ ਘਰਾਂ ਦੀਆਂ ਛੱਤਾਂ ਤੋਂ ਪਾਣੀ ਵਗਦਾ ਹੈ। ਅਸੀਂ ਆਮ ਤੌਰ 'ਤੇ ਸ਼ਿਮਲਾ ਅਤੇ ਮਨਾਲੀ ਵਿੱਚ ਅਜਿਹੇ ਘਰ ਦੇਖ ਸਕਦੇ ਹਾਂ।
ਪ੍ਰਸ਼ਨ 2. ਇਗਲੂ ਕਿਹੜੇ ਖੇਤਰਾਂ ਵਿੱਚ ਬਣਾਏ ਜਾਂਦੇ ਹਨ?
ਉੱਤਰ: ਇਹ ਉਨ੍ਹਾਂ ਇਲਾਕਿਆਂ ਵਿੱਚ ਬਣਾਏ ਜਾਂਦੇ ਹਨ ਜੋ ਸਾਰਾ ਸਾਲ ਬਰਫ਼ ਨਾਲ ਢੱਕੇ ਰਹਿੰਦੇ ਹਨ। ਧਰਤੀ ਦੇ ਧਰੁਵੀ ਖੇਤਰ ਬਹੁਤ ਠੰਡੇ ਹੁੰਦੇ ਹਨ ਅਤੇ ਉਨ੍ਹਾਂ ਥਾਵਾਂ 'ਤੇ ਰਹਿਣ ਵਾਲੇ ਲੋਕ ਬਰਫ਼ ਦੇ ਘਰ ਬਣਾਉਂਦੇ ਹਨ।
ਪ੍ਰਸ਼ਨ 3.ਪਾਣੀ ਉੱਪਰ ਤੈਰਦੇ ਘਰਾਂ ਨੂੰ ਕੀ ਆਖਦੇ ਹਨ?
ਉੱਤਰ : ਪਾਣੀ ਉੱਪਰ ਤੈਰਦੇ ਘਰਾਂ ਨੂੰ ਬੋਟ ਹਾਊਸ ਆਖਦੇ ਹਨ।
ਪ੍ਰਸ਼ਨ 4. ਤੰਬੂ ਦੀ ਵਰਤੋਂ ਕਿਹੜੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ?
ਉੱਤਰ : ਫ਼ੌਜੀ, ਪਰਬਤਾਰੋਹੀ ( ਪਹਾੜਾਂ ਤੇ ਚੜ੍ਹਨ ਵਾਲੇ ) , ਕੈਂਪਾਂ ਵਿੱਚ ਭਾਗ ਲੈਣ ਵਾਲੇ ਅਤੇ ਸਰਕਸ ਵਾਲੇ ਲੋਕ ਤੰਬੂਆਂ ਵਿੱਚ ਰਹਿੰਦੇ ਹਨ।
ਪ੍ਰਸ਼ਨ 1. ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਢਲਾਣਦਾਰ, ਚੁਗਾਠਾਂ, ਨੇਮ – ਪਲੇਟਾਂ, ਅਸਥਾਈ, ਰੁੱਖਾਂ
(ੳ) ਘਰਾਂ ਨੂੰ ਲੱਭਣ ਲਈ ਨੇਮ – ਪਲੇਟਾਂ ਲਗਾਈਆਂ ਜਾਂਦੀਆਂ ਹਨ।
(ਅ) ਪਹਾੜਾਂ ਵਿੱਚ ਢਲਾਣਦਾਰ ਛੱਤਾਂ ਵਾਲੇ ਘਰ ਬਣਾਏ ਜਾਂਦੇ ਹਨ।
(ੲ ) ਤੰਬੂ ਅਸਥਾਈ ਘਰ ਹੁੰਦੇ ਹਨ।
(ਸ) ਟਰੀ – ਹਾਊਸ ਰੁੱਖਾਂ ਉੱਪਰ ਬਣਾਏ ਜਾਂਦੇ ਹਨ।
(ਹ) ਅੱਜ – ਕੱਲ੍ਹ ਚੁਗਾਠਾਂ ਲੱਕੜ ਦੀ ਥਾਂ ਲੋਹੇ ਦੀਆਂ ਬਣਨ ਲੱਗੀਆਂ ਹਨ।
ਪ੍ਰਸ਼ਨ 2. ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ੳ) ਪੱਕੇ ਘਰ ਮਿੱਟੀ ਅਤੇ ਗਾਰੇ ਦੇ ਬਣਦੇ ਹਨ। (×)
(ਅ ) ਕਾਰਵਾਂ ਚਲਦੇ – ਫਿਰਦੇ ਘਰ ਹੁੰਦੇ ਹਨ।(✓)
(ੲ) ਇਗਲੂ ਬਰਫ਼ ਦੇ ਘਰ ਹੁੰਦੇ ਹਨ।(✓)
(ਸ) ਰੇਗਿਸਤਾਨ ਵਿੱਚ ਪੱਕੇ ਘਰ ਬਣਾਏ ਜਾਂਦੇ ਹਨ।(×)
(ਹ) ਟਰੀ – ਹਾਊਸ ਪਾਣੀ ਵਿੱਚ ਬਣਾਏ ਜਾਂਦੇ ਹਨ।(×)
ਪ੍ਰਸ਼ਨ 3. ਸਹੀ ਮਿਲਾਨ ਕਰੋ :
1. ਧਰੁਵੀ ਖੇਤਰ – ਇਗਲੂ
2. ਝੀਲਾਂ – ਬੋਟ ਹਾਊਸ
3. ਮਹਾਂਨਗਰ – ਬਹੁਮੰਜ਼ਲੀ ਇਮਾਰਤਾਂ
4. ਰੇਗਿਸਤਾਨ – ਘਾਹ – ਫੂਸ ਦੀਆਂ ਛੱਤਾਂ
5. ਆਸਾਮ – ਬਾਂਸ ਦੇ ਘਰ
ਪ੍ਰਸ਼ਨ 4. ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ੳ) ਬਹੁਮੰਜ਼ਲੀ ਇਮਾਰਤਾਂ ਵਿੱਚ ਬਣੇ ਘਰਾਂ ਨੂੰ ਕੀ ਆਖਦੇ ਹਨ?
ਕਾਰਵਾਂ ਫ਼ਲੈਟ (✓) ਪਲਾਟ
(ਅ) ਤੰਬੂ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕੌਣ ਕਰਦਾ ਹੈ?
ਫ਼ੌਜੀ (✓) ਡਾਕਟਰ ਐਸਕੀਮੋ
(ੲ)’ ਬੋਟ ਹਾਊਸ ਆਮ ਤੌਰ ‘ਤੇ ਕਿੱਥੇ ਵੇਖੇ ਜਾ ਸਕਦੇ ਹਨ?
ਰਾਜਸਥਾਨ ਚੰਡੀਗੜ੍ਹ ਸ੍ਰੀਨਗਰ (✓)
(ਸ) ਐਸਕੀਮੋ ਕਿਸ ਤਰ੍ਹਾਂ ਦੇ ਘਰ ਵਿੱਚ ਰਹਿੰਦੇ ਹਨ?
ਇਗਲੂ (✓) ਕਾਰਵਾਂ ਟਰੀ ਹਾਊਸ
(ਹ) ਹੇਠ ਲਿਖਿਆਂ ਵਿੱਚ ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਕਿਹੜੀ ਹੈ?
ਲੱਕੜ ਪੱਥਰ ਐਲੂਮੀਨੀਅਮ (✓)
ਪ੍ਰਸ਼ਨ 5. ਕੱਚੇ ਘਰ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ?
ਉੱਤਰ: ਕੱਚੇ ਘਰ ਬਣਾਉਣ ਲਈ ਮਿੱਟੀ, ਗਾਰਾ , ਗੋਬਰ, ਲੱਕੜ ਅਤੇ ਪਰਾਲ਼ੀ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 6. ਪੱਕੇ ਘਰ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ?
ਉੱਤਰ: ਪੱਕੇ ਘਰ ਬਣਾਉਣ ਲਈ ਇੱਟਾਂ, ਸੀਮਿੰਟ, ਰੇਤ, ਬਜਰੀ, ਲੱਕੜ, ਸਰੀਆ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 7. ਮਹਾਂਨਗਰਾਂ ਵਿੱਚ ਲੋਕ ਆਮ ਤੌਰ ‘ਤੇ ਕਿਹੋ ਜਿਹੇ ਘਰਾਂ ਵਿੱਚ ਰਹਿੰਦੇ ਹਨ?
ਉੱਤਰ: ਮਹਾਂਨਗਰਾਂ ਵਿੱਚ ਲੋਕ ਬਹੁਮੰਜ਼ਲੀ ਇਮਾਰਤਾਂ (ਫਲੈਟ) ਵਿੱਚ ਰਹਿੰਦੇ ਹਨ।
ਪ੍ਰਸ਼ਨ 8. ਬਰਫ਼ ਦੇ ਘਰਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ: ਬਰਫ਼ ਨਾਲ ਬਣੇ ਘਰਾਂ ਨੂੰ ਇਗਲੂ ਕਿਹਾ ਜਾਂਦਾ ਹੈ।
ਪ੍ਰਸ਼ਨ 9. ਟਰੀ ਹਾਊਸ ਕਿੱਥੇ ਬਣਾਏ ਜਾਂਦੇ ਹਨ?
ਉੱਤਰ: ਇਸ ਤਰ੍ਹਾਂ ਦੇ ਘਰ ਜੰਗਲਾਂ ਵਿੱਚ ਬਣਾਏ ਜਾਂਦੇ ਹਨ। ਇਹ ਰੁੱਖਾਂ ਦੇ ਉੱਪਰ ਬਣਾਏ ਜਾਂਦੇ ਹਨ।
ਪ੍ਰਸ਼ਨ 10.ਆਵਾਸ ਵਿਭਿੰਨਤਾ ਦੇ ਕਿਹੜੇ – ਕਿਹੜੇ ਆਧਾਰ ਹਨ?
ਉੱਤਰ :
ਆਵਾਸ ਵਿਭਿੰਨਤਾ ਦੇ ਹੇਠ ਲਿਖੇ ਆਧਾਰ ਹਨ – ਆਰਥਿਕ ਸਥਿਤੀ, ਜਲਵਾਯੂ, ਭੌਤਿਕ ਸਥਿਤੀ, ਸਮੱਗਰੀ ਦੀ ਉਪਲੱਬਧਤਾ।
ਪ੍ਰਸ਼ਨ 11. ਆਸਾਮ ਪ੍ਰਾਂਤ ਵਿੱਚ ਲੋਕ ਬਾਂਸ ਦੇ ਘਰ ਕਿਉਂ ਬਣਾਉਂਦੇ ਹਨ?
ਉੱਤਰ : ਆਸਾਮ ਵਿੱਚ ਬਾਂਸ ਬਹੁਤ ਮਾਤਰਾ ਵਿੱਚ ਮਿਲ ਜਾਂਦੇ ਹਨ ਅਤੇ ਇੱਥੇ ਵਰਖਾ ਵੀ ਵੱਧ ਹੁੰਦੀ ਹੈ ਤੇ ਹੜ੍ਹ ਵੀ ਕਾਫ਼ੀ ਆਉਂਦੇ ਹਨ। ਇਸ ਲਈ ਆਸਾਮ ਵਿੱਚ ਬਾਂਸ ਦੇ ਘਰ ਬਣਾਏ ਜਾਂਦੇ ਹਨ।
ਪ੍ਰਸ਼ਨ 12. ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਬਾਰੇ ਲਿਖੋ।
ਉੱਤਰ: ਘਰ ਬਣਾਉਣ ਲਈ ਆਧੁਨਿਕ ਸਮੱਗਰੀ ਵਜੋਂ ਐਲੂਮੀਨੀਅਮ, ਲੋਹਾ, ਕੱਚ, ਪੀ.ਵੀ.ਸੀ. ਸ਼ੀਟਾਂ ਅਤੇ ਫਾਈਬਰ ਸ਼ੀਟਾਂ, ਇੱਟਾਂ ਦੀ ਥਾਂ ਸੀਮਿੰਟ ਦੇ ਵੱਡੇ ਬਲਾਕ ਆਦਿ ਵਰਤੇ ਜਾਂਦੇ ਹਨ।
No comments:
Post a Comment