ਪ੍ਰਸ਼ਨ 1. ਕਿਸੇ ਘਟਨਾ ਦਾ ਵਰਣਨ ਕਰੋ ਜਦ ਤੁਹਾਡੇ ਗੁਆਂਢੀਆਂ ਨੇ ਤੁਹਾਡੀ ਮਦਦ ਕੀਤੀ ਹੋਵੇ ਜਾਂ ਤੁਸੀਂ ਕਿਸੇ ਗੁਆਂਢੀ ਦੀ ਮਦਦ ਕੀਤੀ ਹੋਵੇ।
ਉੱਤਰ:- ਇੱਕ ਵਾਰ ਮੇਰੇ ਮਾਤਾ ਜੀ ਤਿਲ੍ਹਕ ਕੇ ਡਿੱਗ ਪਏ । ਸਾਡੇ ਘਰ ਵਿੱਚ ਕੋਈ ਨਹੀਂ ਸੀ। ਉਸਦੇ ਰੌਲਾ ਪਾਉਣ ਤੇ ਸਾਡੇ ਗੁਆਂਢੀ ਉਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਏ ਅਤੇ ਉਸਦਾ ਇਲਾਜ ਕਰਵਾਇਆ। ਹੁਣ ਉਹ ਠੀਕ ਹਨ।
ਪ੍ਰਸ਼ਨ 2. ਮਨੁੱਖ ਨੂੰ ਇਕੱਠੇ ਵਸਣ ਨਾਲ ਕੀ ਲਾਭ ਹੁੰਦੇ ਹਨ?
ਉੱਤਰ: ਮਨੁੱਖ ਇਕੱਠੇ ਰਹਿ ਕੇ ਇੱਕ ਦੂਜੇ ਦੀ ਮੱਦਦ ਕਰਦੇ ਹਨ। ਉਹ ਸਮਾਜ ਵਿੱਚ ਸੁਰੱਖਿਅਤ ਵੀ ਰਹਿੰਦੇ ਹਨ।
ਪ੍ਰਸ਼ਨ 3. ਤੁਹਾਡੇ ਗੁਆਂਢ ਵਿੱਚੋਂ ਕਿਹੜਾ ਪਰਿਵਾਰ ਤੁਹਾਨੂੰ ਸਭ ਤੋਂ ਚੰਗਾ ਲਗਦਾ ਹੈ ਅਤੇ ਕਿਉਂ?
ਉੱਤਰ : ਸਾਡੇ ਗੁਆਂਢ ਵਿੱਚ ਇੱਕ ਜੋੜਾ ਰਹਿੰਦਾ ਹੈ। ਉਹਨਾਂ ਦੇ ਮਾਤਾ ਪਿਤਾ ਬਹੁਤ ਬੁੱਢੇ ਹਨ। ਉਹ ਉਨ੍ਹਾਂ ਦੀ ਬਹੁਤ ਸੇਵਾ ਕਰਦੇ ਹਨ।ਇਸ ਲਈ ਉਹ ਮੈਨੂੰ ਬਹੁਤ ਪਸੰਦ ਹਨ।
ਪ੍ਰਸ਼ਨ 4. ਤੁਹਾਡੇ ਮੁਹੱਲੇ ਜਾਂ ਪਿੰਡ ਵਿੱਚ ਕਿਹੜੀਆਂ - ਕਿਹੜੀਆਂ ਸਾਂਝੀਆਂ ਥਾਂਵਾਂ ਹਨ ਅਤੇ ਲੋਕ ਇਨ੍ਹਾਂ ਦੀ ਕਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ? (ਉਦਾਹਰਨ ਵਜੋਂ ਧਰਮਸ਼ਾਲਾ, ਜੰਝ ਘਰ, ਧਾਰਮਿਕ ਸਥਾਨ ਆਦਿ।
ਉੱਤਰ:- ਸਾਡੇ ਪਿੰਡ ਵਿੱਚ ਇੱਕ ਜੰਝ ਘਰ ( ਮੈਰਿਜ ਪੈਲੇਸ ) ਹੈ। ਪਿੰਡ ਦੇ ਲੋਕ ਇਸ ਵਿੱਚ ਆਪਣੇ ਬੱਚਿਆਂ ਦੇ ਵਿਆਹ ਘੱਟ ਖਰਚੇ ਵਿੱਚ ਕਰਦੇ ਹਨ।
ਕਿਰਿਆ 1.
ਆਪਣੇ ਮਾਤਾ-ਪਿਤਾ ਤੋਂ ਜਾਣਕਾਰੀ ਲਵੋ ਕਿ ਕੀ ਉਨ੍ਹਾਂ ਨੂੰ ਕਿਸੇ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਪਿਆ ਸੀ? ਅਤੇ ਉਨ੍ਹਾਂ ਦੀ ਕਿਸ ਨੇ ਅਤੇ ਕੀ ਸਹਾਇਤਾ ਕੀਤੀ?
ਉੱਤਰ : ਜੇਕਰ ਉਨ੍ਹਾਂ ਨੂੰ ਕੁਦਰਤੀ ਆਫ਼ਤ ਜਿਵੇਂ ਹੜ੍ਹ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਂਢ-ਗੁਆਂਢ ਦੇ ਲੋਕ ਇੱਕ ਦੂਜੇ ਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਕੇ ਮਦਦ ਕਰਦੇ ਹਨ।
ਪ੍ਰਸ਼ਨ 5. ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ੳ) ਮਨੁੱਖ ਇਕੱਲਾ ਨਹੀਂ ਰਹਿ ਸਕਦਾ।
(ਅ) ਬਰਸਾਤ ਦੇ ਮੌਸਮ ਵਿੱਚ ਕੱਚੇ ਘਰ ਡਿੱਗ ਸਕਦੇ ਹਨ
(ੲ) ਮਰੀਜ਼ ਨੂੰ ਹਸਪਤਾਲ ਐਂਬੂਲੈਂਸ ਵਿੱਚ ਲਿਜਾਇਆ ਜਾਂਦਾ ਹੈ।
(ਸ) ਹੜ੍ਹਾਂ ਤੋਂ ਬਾਅਦ ਬੀਮਾਰੀਆਂ ਫੈਲ ਜਾਂਦੀਆਂ ਹਨ
(ਹ) ਘਰ ਸਾਨੂੰ ਗਰਮੀ-ਸਰਦੀ ਤੋਂ ਬਚਾਉਂਦੇ ਹਨ।
ਪ੍ਰਸ਼ਨ 6. ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ੳ) ਇਕੱਠੇ ਰਹਿਣ ਨਾਲ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ।( × )
(ਅ) ਸਾਂਝੀਆਂ ਇਮਾਰਤਾਂ ਸਮਾਜਿਕ ਕਾਰਜਾਂ ਲਈ ਬਣਾਈਆਂ ਜਾਂਦੀਆਂ ਹਨ। (✓)
(ੲ) ਕੁਦਰਤੀ ਆਫ਼ਤਾਂ ਤੋਂ ਘਰਾਂ ਨੂੰ ਨਹੀਂ ਬਚਾਇਆ ਜਾ ਸਕਦਾ। (×)
(ਸ) ਗੁਆਂਢ ਦੇ ਪਰਿਵਾਰ ਦੁੱਖ-ਸੁਖ ਵਿੱਚ ਮਦਦ ਕਰਦੇ ਹਨ।(✓)
(ਹ) ਸ਼ਹਿਦ ਦੀਆਂ ਮੱਖੀਆਂ ਝੁੰਡ ਵਿੱਚ ਰਹਿੰਦੀਆਂ ਹਨ।(✓)
ਪ੍ਰਸ਼ਨ 7. ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ?
ਉੱਤਰ : ਹੜ੍ਹਾਂ ਦੌਰਾਨ ਲੋਕਾਂ ਦੇ ਕੱਚੇ ਘਰ ਢਹਿ ਜਾਂਦੇ ਹਨ , ਫਸਲਾਂ ਨਸ਼ਟ ਹੋ ਜਾਂਦੀਆਂ ਹਨ, ਪਸ਼ੂ ਮਰ ਜਾਂਦੇ ਹਨ , ਭੋਜਨ ਦੀ ਘਾਟ ਹੋ ਜਾਂਦੀ ਹੈ ਅਤੇ ਮਹਾਂਮਾਰੀ ਫੈਲ ਜਾਂਦੀ ਹੈ।
ਪ੍ਰਸ਼ਨ 8.ਮਨੁੱਖ ਘਰ ਬਣਾ ਕੇ ਕਿਉਂ ਰਹਿੰਦਾ ਹੈ?
ਉੱਤਰ : ਮਨੁੱਖ ਗਰਮੀ, ਸਰਦੀ, ਮੀਂਹ , ਹਨੇਰੀ ਅਤੇ ਜਾਨਵਰਾਂ ਤੋਂ ਆਪਣੀ ਸੁਰੱਖਿਆ ਕਰਨ ਲਈ ਘਰ ਬਣਾਉਂਦਾ ਹੈ।
ਪ੍ਰਸ਼ਨ 9.ਕਿਹੜੇ ਕੀਟ ਕਲੋਨੀਆਂ ਬਣਾ ਕੇ ਰਹਿੰਦੇ ਹਨ?
ਉੱਤਰ : ਕੀੜੀਆਂ, ਸਿਉਂਕ, ਸ਼ਹਿਦ ਦੀਆਂ ਮੱਖੀਆਂ, ਭਰਿੰਡਾਂ ਆਦਿ ਕੀਟ ਕਲੋਨੀਆਂ ਬਣਾ ਕੇ ਰਹਿੰਦੇ ਹਨ।
ਪ੍ਰਸ਼ਨ 10. ਐਂਬੂਲੈਂਸ ਕੀ ਹੁੰਦੀ ਹੈ?
ਉੱਤਰ: ਇਹ ਇੱਕ ਵਾਹਨ ਹੈ ਜੋ ਮਰੀਜ਼ਾਂ ਅਤੇ ਦੁਰਘਟਨਾ ਦੇ ਪੀੜਤਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਮੁੱਢਲੀ ਸਹਾਇਤਾ ਦੀ ਸਹੂਲਤ ਅਤੇ ਕੁਝ ਸਧਾਰਨ ਡਾਕਟਰੀ ਸਹੂਲਤਾਂ ਉਪਲਬਧ ਹੁੰਦੀਆਂ ਹਨ।
No comments:
Post a Comment